ਵੱਧ ਇਨਾਮੀ ਰਾਸ਼ੀ ਦੇ ਨਾਲ PGTI ਫੀਡਰ ਟੂਰ ਦੀ ਵਾਪਸੀ

04/26/2018 3:49:48 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਪੇਸ਼ੇਵਰ ਗੋਲਫ ਟੂਰ (ਪੀ.ਜੀ.ਟੀ.ਆਈ.) ਨੇ ਚਾਰ ਸਾਲ ਬਾਅਦ ਆਪਣੇ ਫੀਡਰ ਟੂਰ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਟੂਰ ਦਾ ਪਹਿਲਾ ਟੂਰਨਾਮੈਂਟ ਇੱਥੇ ਬੀ.ਐੱਸ.ਐੱਫ. ਗੋਲਫ ਕਲੱਬ 'ਚ 23 ਮਈ ਨੂੰ ਖੇਡਿਆ ਜਾਵੇਗਾ।

ਇਸ ਟੂਰ ਦੀਆਂ 2018 'ਚ 6 ਪ੍ਰਤੀਯੋਗਿਤਾਵਾਂ ਹੋਣਗੀਆਂ ਅਤੇ ਹਰੇਕ ਦੀ ਇਨਾਮੀ ਰਾਸ਼ੀ ਅੱਠ ਲੱਖ ਰੁਪਏ ਹੋਵੇਗੀ। ਪਿਛਲੀ ਵਾਰ ਜਦੋਂ ਇਹ ਪ੍ਰਤੀਯੋਗਿਤਾਵਾਂ ਖੇਡੀਆਂ ਗਈਆਂ ਸਨ ਤੱਦ ਇਸ 'ਚ ਹਰੇਕ ਦੀ ਇਨਾਮੀ ਰਾਸ਼ੀ 6 ਲੱਖ ਰੁਪਏ ਸੀ। ਪੀ.ਜੀ.ਟੀ.ਆਈ. ਦੇ ਸੀ.ਈ.ਓ. ਉੱਤਮ ਸਿੰਘ ਮੁੰਡੀ ਨੇ ਦੱਸਿਆ ਕਿ ਹਰੇਕ ਟੂਰਨਾਮੈਂਟ 'ਚ ਜ਼ਿਆਦਾ ਤੋਂ ਜ਼ਿਆਦਾ 90 ਖਿਡਾਰੀ ਹਿੱਸਾ ਲੈਣਗੇ ਅਤੇ ਇਸ 'ਚ 18-18 ਹੋਲ ਦੇ ਤਿੰਨ ਰਾਊਂਡ ਹੋਣਗੇ। ਕੱਟ 36 ਹੋਲ ਦੇ ਬਾਅਦ ਲਾਗੂ  ਹੋਵੇਗਾ। ਇਸ ਟੂਰਨਾਮੈਂਟ ਦੇ ਆਰਡਰ ਆਫ ਮੈਰਿਟ ਦੇ ਜੇਤੂ ਨੂੰ 2019 ਸੈਸ਼ਨ 'ਚ ਮੁੱਖ ਟੂਰ 'ਚ ਜਗ੍ਹਾ ਮਿਲੇਗੀ।


Related News