ਲੋਕ ਅਕਾਲੀਆਂ ਤੇ ''ਆਪ'' ਆਗੂਆਂ ਦੇ ਗੁੰਮਰਾਹ-ਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ : ਰਾਣਾ ਗੁਰਜੀਤ

05/19/2018 9:54:02 AM


ਕਪੂਰਥਲਾ (ਮੱਲ੍ਹੀ) - ਪਿੰਡ ਧੁਆਖੇ ਨਿਸ਼ਾਨ ਵਿਖੇ ਕਾਂਗਰਸ ਵਰਕਰਾਂ ਦੀ ਹੋਈ ਇਕ ਅਹਿਮ ਮੀਟਿੰਗ ਦੌਰਾਨ ਸਾਬਕਾ ਕੈਬਿਨਟ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੂਬੇ ਅੰਦਰ ਵਧੀਆ ਕਾਰਗੁਜ਼ਾਰੀ ਵਿਖਾ ਰਹੀ ਕੈਪਟਨ ਸਰਕਾਰ ਖਿਲਾਫ ਅਕਾਲੀ ਤੇ 'ਆਪ' ਆਗੂ ਭੰਡੀ ਪ੍ਰਚਾਰ ਕਰ ਰਹੇ ਹਨ। ਜਿਨ੍ਹਾਂ ਦੇ ਗੁੰਮਰਾਹ-ਕੁੰਨ ਪ੍ਰਚਾਰ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ। 
ਉਨ੍ਹਾਂ ਕਾਂਗਰਸ ਵਰਕਰਾਂ ਨੂੰ ਕਿਹਾ ਕਿ ਉਹ ਅਗਾਮੀ ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਲਈ ਕਮਰ-ਕੱਸ ਲੈਣ ਤਾਂ ਜੋ ਗੈਰ ਕਾਂਗਰਸੀ ਸਿਆਸੀ ਪਾਰਟੀਆਂ ਨੂੰ ਅਸਲ ਸ਼ੀਸ਼ਾ ਵਿਖਾਇਆ ਜਾ ਸਕੇ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ 10 ਸਾਲ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰ ਕੇ ਆਪਣੀਆਂ ਬੇਨਾਮੀ ਜਾਇਦਾਦਾਂ ਬਣਾਉਣ ਵਾਲੇ ਅਕਾਲੀ-ਭਾਜਪਾ ਆਗੂਆਂ ਨੂੰ ਕੈਪਟਨ ਸਰਕਾਰ ਦੀ ਬੇਦਾਗ ਕਾਰਜਗੁਜ਼ਾਰੀ ਉਪਰ ਉਂਗਲ ਉਠਾਉਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਮੀਟਿੰਗ 'ਚ ਸ਼ਾਮਲ ਕਾਂਗਰਸ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਪਲਵਿੰਦਰ ਸਿੰਘ ਧੁਆਂਖੇ, ਜਗਦੀਸ਼ ਸਿੰਘ ਵਡਾਲਾ, ਨੰਬਰਦਾਰ ਭੁਪਿੰਦਰ ਸਿੰਘ ਧਾਲੀਵਾਲ, ਜਸਵੀਰ ਸਿੰਘ ਢਪੱਈ, ਕੈਪਟਨ ਜਰਨੈਲ ਸਿੰਘ ਇੱਬਣ, ਹਰੀ ਸਿੰਘ ਖੋਜੇਵਾਲ, ਪੱਪੂ ਘੋੜਾ ਧਾਲੀਵਾਲ ਦੋਨਾ ਗੁਰਪ੍ਰੀਤ ਸਿੰਘ ਧਾਲੀਵਾਲ ਆਦਿ ਨੇ ਆਪੋ-ਆਪਣੇ ਸ਼ਬਦਾਂ ਰਾਹੀਂ ਕੈਪਟਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। 
ਇਸ ਮੌਕੇ ਹਰਭਜਨ ਸਿੰਘ ਭਲਾਈਪੁਰ, ਅਵਤਾਰ ਸਿੰਘ ਔਜਲਾ, ਹਰਪ੍ਰੀਤ ਹੈਪੀ ਭੰਡਾਲ, ਹਰਜੀਤ ਸਿੰਘ ਰਜਾਪੁਰ ਵਿੱਕੀ ਚੌਹਾਨ, ਇੰਦਰਜੀਤ ਸਿੰਘ ਨੱਥੂਚਾਹਲ ਆਦਿ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਹਾਜ਼ਰ ਸਨ।


Related News