ਅਮਰੀਕਾ ਨੇ ਚੀਨ ਨੂੰ ਮਿਲਟਰੀ ਅਭਿਆਸ ਦਾ ਭੇਜਿਆ ਸੱਦਾ ਲਿਆ ਵਾਪਸ

Thursday, May 24, 2018 - 02:47 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਨੇ ਦੁਨੀਆ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਸਮੁੰਦਰੀ ਮਿਲਟਰੀ ਅਭਿਆਸ ਵਿਚ ਸ਼ਾਮਲ ਹੋਣ ਲਈ ਚੀਨ ਨੂੰ ਭੇਜੇ ਗਏ ਸੱਦੇ ਨੂੰ ਵਾਪਸ ਲੈ ਲਿਆ ਹੈ। ਪੇਂਟਾਗਨ ਨੇ ਇਹ ਐਲਾਨ ਕੀਤਾ। ਇਕ ਸਮਾਚਾਰ ਏਜੰਸੀ ਮੁਤਾਬਕ ਪੇਂਟਾਗਨ ਦੇ ਇਕ ਬੁਲਾਰਾ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਚੀਨ ਦਾ ਰਵੱਈਆ ਆਰ. ਆਈ. ਐੱਮ. ਪੀ. ਏ. ਸੀ. ਮਿਲਟਰੀ ਅਭਿਆਸ ਦੇ ਸਿਧਾਂਤਾ ਅਤੇ ਉਦੇਸ਼ਾਂ ਦੇ ਵਿਰੁੱਧ ਹੈ। ਇਸ ਲਈ ਚੀਨ ਦੀ ਜਲ ਸੈਨਾ ਨੂੰ ਸਾਲ 2018 ਦੇ ਰਿਮ ਆਫ ਦੀ ਪੈਸੀਫਿਕ (ਆਰ. ਆਈ. ਐੱਮ. ਪੀ. ਏ. ਸੀ. ) ਮਿਲਟਰੀ ਅਭਿਆਸ ਤੋਂ ਬਾਹਰ ਕਰ ਦਿੱਤਾ ਗਿਆ ਹੈ।'' 
ਆਰ. ਆਈ. ਐੱਮ. ਪੀ. ਏ. ਸੀ. ਮਿਲਟਰੀ ਅਭਿਆਸ ਦਾ ਹਵਾਈ ਵਿਚ ਹਰ ਸਾਲ ਆਯੋਜਨ ਕੀਤਾ ਜਾਂਦਾ ਹੈ। ਇਸ ਵਿਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਬ੍ਰਿਟੇਨ ਸਮੇਤ ਦੁਨੀਆ ਭਰ ਵਿਚੋਂ 20 ਤੋਂ ਜ਼ਿਆਦਾ ਦੇਸ਼ ਹਿੱਸਾ ਲੈਂਦੇ ਹਨ। ਇਕ ਰੱਖਿਆ ਅਧਿਕਾਰੀ ਮੁਤਾਬਕ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਅਤੇ ਵ੍ਹਾਈਟ ਹਾਊਸ ਦੇ ਫੈਸਲੇ ਦੇ ਤਹਿਤ ਚੀਨ ਨੂੰ ਭੇਜਿਆ ਜਾਣ ਵਾਲਾ ਸੱਦਾ ਵਾਪਸ ਲੈ ਲਿਆ ਗਿਆ ਹੈ। ਹਵਾਈ ਪੈਸੀਫਿਕ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਯੂ.ਐੱਸ. ਪੈਸੀਫਿਕ ਕਮਾਂਡ ਦੇ ਜੁਆਇੰਟ ਖੁਫੀਆ ਸੈਂਟਰ ਦੇ ਸਾਬਕਾ ਨਿਦੇਸ਼ਕ ਕਾਰਲ ਸਕਸਟਰ ਨੇ ਨਿਊਜ਼ ਏਜੰਸੀ ਨੂੰ ਦੱਸਾਆ ਕਿ ਚੀਨ ਦੇ ਸੱਦੇ ਨੂੰ ਵਾਪਸ ਲੈਣ ਦਾ ਫੈਸਲਾ ਇਹ ਦੱਸਦਾ ਹੈ ਕਿ ਤੁਸ਼ਟੀਕਰਨ ਦੇ ਦਿਨ ਹੁਣ ਬੀਤ ਗਏ ਹਨ। ਉਨ੍ਹਾਂ ਨੇ ਕਿਹਾ,''ਹੁਣ ਅਸੀਂ ਕੂਟਨੀਤਕ ਰੂਪ ਵਿਚ ਸਖਤ ਕਾਰਵਾਈ ਕਰਨ ਲਈ ਤਿਆਰ ਹਾਂ। ਅਸੀਂ ਚੀਨ ਨੂੰ ਦੱਸ ਰਹੇ ਹਾਂ ਕਿ ਦੱਖਣੀ ਚੀਨ ਸਾਗਰ ਵਿਚ ਹੋਰ ਜ਼ਿਆਦਾ ਘੁਸਪੈਠ ਦਾ ਜਵਾਬ ਉਸ ਨੂੰ ਕੂਟਨੀਤਕ ਅਤੇ ਆਰਥਿਕ ਨਤੀਜਿਆਂ ਦੇ ਰੂਪ ਵਿਚ ਦਿੱਤਾ ਜਾਵੇਗਾ।''


Related News