ਪੁਲਸ ਮੁਲਾਜ਼ਮਾਂ ਨੇ ਨਾਕੇ ''ਤੇ ਰੁਕਣ ਦਾ ਕੀਤਾ ਇਸ਼ਾਰਾ, ਡਰਾਈਵਰ ਨੇ ASI ''ਚ ਲਿਆ ਮਾਰੀ ਕਾਰ
Sunday, Oct 20, 2024 - 05:33 AM (IST)
ਲੁਧਿਆਣਾ (ਸੰਨੀ)- ਸਾਊਥ ਬਾਈਪਾਸ ’ਤੇ ਡੀ-ਮਾਰਟ ਕੋਲ ਟ੍ਰੈਫਿਕ ਪੁਲਸ ਵੱਲੋਂ ਲਾਏ ਡ੍ਰੰਕਨ ਡਰਾਈਵਿੰਗ ਨਾਕੇ ’ਤੇ ਇਕ ਕਾਰ ਚਾਲਕ ਵੱਲੋਂ ਪੁਲਸ ਕਰਮਚਾਰੀਆਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਚ ਟ੍ਰੈਫਿਕ ਪੁਲਸ ਦੇ ਇਕ ਏ.ਐੱਸ.ਆਈ. ਸੁਰਜੀਤ ਸਿੰਘ ਜ਼ਖਮੀ ਹੋ ਗਏ ਹਨ। ਸੁਰਜੀਤ ਸਿੰਘ ਨੂੰ ਸਿਵਲ ਹਸਪਤਾਲ ’ਚ ਮੁੱਢਲਾ ਇਲਾਜ ਦਿੱਤਾ ਗਿਆ ਹੈ।
ਡ੍ਰੰਕ ਐਂਡ ਡਰਾਈਵਿੰਗ ’ਤੇ ਲਗਾਮ ਕੱਸਣ ਲਈ ਟ੍ਰੈਫਿਕ ਪੁਲਸ ਵੱਲੋਂ ਹਰ ਹਫਤੇ 3 ਦਿਨ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕੀਤੀ ਜਾਂਦੀ ਹੈ। ਬੀਤੀ ਸ਼ਾਮ ਟ੍ਰੈਫਿਕ ਜ਼ੋਨ ਇੰਚਾਰਜ ਅਵਤਾਰ ਸਿੰਘ ਦੀ ਟੀਮ ਵੱਲੋਂ ਬਾਈਪਾਸ ’ਤੇ ਨਾਕਾਬੰਦੀ ਕੀਤੀ ਗਈ ਸੀ। ਨਾਕੇ ਦੌਰਾਨ ਟ੍ਰੈਫਿਕ ਕਰਮਚਾਰੀਆਂ ਨੇ ਇਕ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਵੱਲੋਂ ਰੁਕਣ ਦੀ ਬਜਾਏ ਪਹਿਲਾਂ ਨਾਕਬੰਦੀ ਲਈ ਲਾਏ ਬੈਰੀਕੇਡ ’ਤੇ ਗੱਡੀ ਠੋਕ ਦਿੱਤੀ ਗਈ।
ਇਹ ਵੀ ਪੜ੍ਹੋ- 'ਆਪਰੇਸ਼ਨ ਨਾਈਟ ਡੌਮੀਨੇਸ਼ਨ' ; ਜਦੋਂ ਅੱਧੀ ਰਾਤ ਨਾਕਿਆਂ ਦੀ ਚੈਕਿੰਗ ਕਰਨ ਖ਼ੁਦ ਫੀਲਡ 'ਚ ਉਤਰੇ DGP...
ਇਸ ਤੋਂ ਬਾਅਦ ਅੱਗੇ ਖੜ੍ਹੀ ਗੱਡੀ ਨੂੰ ਠੋਕਿਆ ਗਿਆ, ਜੋ ਡਿਊਟੀ ’ਤੇ ਤਾਇਨਾਤ ਟ੍ਰੈਫਿਕ ਏ.ਐੱਸ.ਆਈ. ਸੁਰਜੀਤ ਸਿੰਘ ਨੂੰ ਲੱਗੀ। ਇਸ ਘਟਨਾ ’ਚ ਸੁਰਜੀਤ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਮੁੱਢਲਾ ਇਲਾਜ ਦਿੱਤਾ ਗਿਆ ਹੈ, ਉਥੇ ਕਾਰ ਚਾਲਕ ਨੂੰ ਪੁਲਸ ਕਰਮਚਾਰੀਆਂ ਨੇ ਕਾਬੂ ਕਰ ਕੇ ਚੌਕੀ ਮਰਾਡੋ ਦੇ ਹਵਾਲੇ ਕਰ ਦਿੱਤਾ ਗਿਆ, ਜੋ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ- ਕੁੜੀ ਦੇ ਰਿਸ਼ਤੇ ਲਈ ਮੁੰਡਾ ਦੇਖਣ ਗਿਆ ਸੀ ਪਰਿਵਾਰ, ਵਾਪਸ ਪਰਤੇ ਤਾਂ ਮੰਜ਼ਰ ਦੇਖ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e