ਸਕੂਟਰੀ ਚਲਾਉਂਦੇ ਸਮੇਂ ਚਲਾ ਰਹੀ ਸੀ ਫ਼ੋਨ, ਪੁਲਸ ਨੇ ਰੋਕਿਆ ਤਾਂ ਕੁੜੀ ਨੇ ਪਾ ਲਿਆ ਰੌਲ਼ਾ
Tuesday, Oct 22, 2024 - 05:44 AM (IST)

ਲੁਧਿਆਣਾ (ਸੰਨੀ)- ਸਥਾਨਕ ਆਰਤੀ ਚੌਕ ’ਚ ਉਸ ਸਮੇਂ ਕਾਫ਼ੀ ਹੰਗਾਮਾ ਹੋਇਆ, ਜਦੋਂ ਸਕੂਟਰ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਹੀ ਇਕ ਲੜਕੀ ਨੂੰ ਜਦੋਂ ਇਕ ਮਹਿਲਾ ਕਾਂਸਟੇਬਲ ਨੇ ਰੋਕਿਆ। ਰੋਕੇ ਜਾਣ 'ਤੇ ਉਕਤ ਲੜਕੀ ਬਹਿਸਬਾਜ਼ੀ ਕਰਨ ਲੱਗੀ ਤੇ ਇਹ ਦੇਖ ਉੱਥੇ ਲੋਕਾਂ ਦੀ ਕਾਫ਼ੀ ਭੀੜ ਜਮ੍ਹਾ ਹੋ ਗਈ।
ਇਹ ਵੀ ਪੜ੍ਹੋ- ਮਸ਼ਹੂਰ YouTuber ਨਾਲ ਵਾਪਰ ਗਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਖੇਤਾਂ 'ਚ ਡਿੱਗੀ ਗੱਡੀ
ਲੜਕੀ ਟ੍ਰੈਫਿਕ ਪੁਲਸ ’ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦੀ ਰਹੀ, ਜਦਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਨਿਯਮਾਂ ਦੀ ਉਲੰਘਣਾ ਕਰਨ ’ਤੇ ਰੋਕਿਆ ਗਿਆ ਸੀ। ਇਸ ਦੌਰਾਨ ਬਚਾਅ ਲਈ ਆਏ ਕੁਝ ਲੋਕਾਂ ਨੇ ਦੋਵਾਂ ਧਿਰਾਂ ਨੂੰ ਸਮਝਾਇਆ। ਇਸ ਤੋਂ ਬਾਅਦ ਉਕਤ ਲੜਕੀ ਦਾ ਚਲਾਨ ਕਰ ਭੇਜ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e