ਖੇਡਣ ਲਈ ਘਰੋਂ ਨਿਕਲਿਆ ਬੱਚਾ ਨਹੀਂ ਪਰਤਿਆ ਵਾਪਸ

Wednesday, Oct 23, 2024 - 12:11 PM (IST)

ਲੁਧਿਆਣਾ (ਅਨਿਲ): ਥਾਣਾ ਮੇਹਰਬਾਨ ਦੀ ਪੁਲਸ ਨੇ 13 ਸਾਲਾ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਰੇਖਾ ਰਾਣੀ ਵਾਸੀ ਪਿੰਡ ਨੂਰਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 20 ਅਕਤੂਬਰ ਨੂੰ ਉਸ ਦਾ ਪੁੱਤਰ ਸੂਰਜ ਵਾਜਪਾਈ ਘਰ ਤੋਂ ਗ੍ਰਾਊਂਡ ਵਿਚ ਖੇਡਣ ਲਈ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੀ ਤਿਆਰੀ 'ਚ ਸੀ ਕੁੜੀ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ

ਬੱਚੇ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਉਹ ਦੇਰ ਰਾਤ ਤਕ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ। ਪਰ ਉਸ ਦਾ ਪੁੱਤਰ ਕਿਤੇ ਨਹੀਂ ਮਿਲਿਆ। ਇਸ ਮਗਰੋਂ ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਬੱਚੇ ਨੂੰ ਹਿਰਾਸਤ ਵਿਚ ਲੁਕੋ ਕੇ ਰੱਖਣ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News