ਮੁੱਖ ਡਾਕਘਰ ਦੇ ਕਰਮਚਾਰੀਆਂ ਨੇ ਦੂਜੇ ਦਿਨ ਵੀ ਕੀਤੀ ਹੜਤਾਲ

05/26/2018 2:19:16 AM

ਬਟਾਲਾ, (ਬੇਰੀ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਗੁਰਦਾਸਪੁਰ ਵੱਲੋਂ ਜੋ ਅਣਮਿੱਥੇ ਸਮੇਂ ਦੀ ਹੜਤਾਲ ਚੱਲ ਰਹੀ ਹੈ, ਨੂੰ ਕਾਮਯਾਬ ਕਰਨ ਲਈ ਅੱਜ ਦੂਜੇ ਦਿਨ ਵੀ ਬਟਾਲਾ ਹੈੱਡ ਆਫਿਸ ਦੇ ਕਰਮਚਾਰੀਆਂ ਵੱਲੋਂ ਕੰਮ ਬੰਦ ਕਰ ਕੇ ਕੇਂਦਰ ਸਰਕਾਰ ਵਿਰੁੱਧ ਆਪਣੀ ਭੜਾਸ ਕੱਢੀ ਗਈ ਅਤੇ ਧਰਨਾ ਮਾਰਿਆ ਗਿਆ।
ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦਾਸਪੁਰ ਦੇ ਡਵੀਜ਼ਨ ਸੈਕਟਰੀ ਜਗਤਾਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਕਰਨ 'ਚ ਆਨਾ-ਕਾਨੀ ਕਰ ਰਹੀ ਹੈ, ਜਿਸ ਦੌਰਾਨ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਤਾਂ ਸਮੂਹ ਕਰਮਚਾਰੀ ਸੰਘਰਸ਼ ਨੂੰ ਤੇਜ਼ ਕਰਨਗੇ। 
ਇਹ ਸਨ ਹਾਜ਼ਰ 
ਕੁਲਦੀਪ ਸਿੰਘ, ਮੋਹਿਤ ਕੁਮਾਰ, ਹੈਪੀ, ਬਲਬੀਰ ਸਿੰਘ, ਤਿਰਲੋਕ ਸਿੰਘ, ਜਰਨੈਲ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਗਗਨਦੀਪ ਸਿੰਘ, ਕਸ਼ਮੀਰ ਸਿੰਘ, ਸੁਰਜੀਤ ਸਿੰਘ, ਬਲਜੀਤ ਕੌਰ, ਨੇਹਾ, ਸਪਨਾ, ਗਗਨਦੀਪ ਕੌਰ, ਗੁਰਮੀਤ ਕੌਰ, ਸਰਬਜੀਤ ਸਿੰਘ, ਸੀਮਾ, ਸੰਜੀਵ ਕੁਮਾਰ ਊਧਨਵਾਲ, ਜੋਗਿੰਦਰ, ਜਤਿੰਦਰ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਭਗਵਾਨ ਦਾਸ।
ਕੀ ਹਨ ਮੰਗਾਂ
1. 7ਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
2. ਡਿਊਟੀ 8 ਘੰਟੇ ਕੀਤੀ ਜਾਵੇ।
3. ਵਾਧੂ ਬੋਝ ਸੁਕੰਨਿਆ ਖਾਤੇ, ਆਰ. ਪੀ. ਐੱਲ. ਆਈ. ਤੇ ਪੀ.  ਐੱਸ. ਆਈ. ਬੰਦ ਕੀਤੇ ਜਾਣ। 


Related News