ਜ਼ਹਿਰੀਲਾ ਬਿਆਸ : ਓ. ਪੀ. ਸੋਨੀ ਨੇ ਦਿੱਤੇ ਜਾਂਚ ਦੇ ਆਦੇਸ਼, 3 ਦਿਨ ''ਚ ਆਵੇਗੀ ਰਿਪੋਰਟ

Friday, May 18, 2018 - 02:38 AM (IST)

ਜ਼ਹਿਰੀਲਾ ਬਿਆਸ : ਓ. ਪੀ. ਸੋਨੀ ਨੇ ਦਿੱਤੇ ਜਾਂਚ ਦੇ ਆਦੇਸ਼, 3 ਦਿਨ ''ਚ ਆਵੇਗੀ ਰਿਪੋਰਟ

ਜਲੰਧਰ - ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਬਿਆਸ ਦਰਿਆ 'ਚ ਜ਼ਹਿਰੀਲੇ ਪਾਣੀ ਕਾਰਨ ਹੋਈ ਮੱਛਲੀਆਂ ਦੀ ਮੌਤ ਦੇ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਹਨ। ਘਟਨਾ ਦਾ ਪਤਾ ਲੱਗਣ 'ਤੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਓ. ਪੀ. ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਇਹ ਪਾਣੀ ਕਾਲਾ ਅਫਗਾਨਾ ਮਿਲ ਅਤੇ ਉਸ ਦੇ ਨਾਲ ਲੱਗਦੀ ਸ਼ਰਾਬ ਦੀ ਫੈਕਟਰੀ 'ਚੋਂ ਆਏ ਸੀਰੇ ਕਾਰਨ ਜ਼ਹਿਰੀਲਾ ਹੋਇਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਦਰਿਆ 'ਚ ਜ਼ਹਿਰੀਲਾ ਪਾਣੀ ਮਿਲਣ ਪਿੱਛੇ ਕੀ ਕਾਰਨ ਸਨ, ਇਹ ਹਾਦਸਾ ਕਿਵੇਂ ਹੋਇਆ ਅਤੇ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ? ਜਾਂਚ ਰਿਪੋਰਟ 3 ਦਿਨ 'ਚ ਆਵੇਗੀ ਅਤੇ ਉਸ ਤੋਂ ਬਾਅਦ ਹੀ ਇਸ ਮਾਮਲੇ 'ਚ ਕੋਈ ਐਕਸ਼ਨ ਲਿਆ ਜਾਵੇਗਾ। ਫਿਲਹਾਲ ਪ੍ਰਸ਼ਾਸਨ ਨੇ ਦਰਿਆ 'ਚ ਪਾਣੀ ਦਾ ਵਹਾਅ ਵਧਾ ਦਿੱਤਾ ਹੈ ਜਿਸ ਨਾਲ ਮੱਛਲੀਆਂ ਨੂੰ ਨੁਕਸਾਨ ਹੋਣਾ ਬੰਦ ਹੋ ਗਿਆ ਹੈ।


Related News