ਮੁਹੱਲਾ ਫੂਲ ਚੱਕਰ ’ਚ ਦੂਸ਼ਿਤ ਪਾਣੀ ਦੀ ਸਪਲਾਈ ਨਾਲ  ਲੋਕ  ਹੋਣ ਲੱਗੇ  ਬੀਮਾਰ

Monday, May 14, 2018 - 11:43 PM (IST)

ਮੁਹੱਲਾ ਫੂਲ ਚੱਕਰ ’ਚ ਦੂਸ਼ਿਤ ਪਾਣੀ ਦੀ ਸਪਲਾਈ ਨਾਲ  ਲੋਕ  ਹੋਣ ਲੱਗੇ  ਬੀਮਾਰ

ਰੂਪਨਗਰ,   (ਕੈਲਾਸ਼)-  ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ’ਚ ਨਗਰ ਕੌਂਸਲ ਵੱਲੋਂ ਸਪਲਾਈ ਕੀਤਾ ਜਾ  ਰਿਹਾ ਪੀਣ ਵਾਲਾ ਪਾਣੀ ਦੂਸ਼ਿਤ ਆਉਣ ਕਾਰਨ ਲੋਕਾਂ ਨੇ  ਰੋਸ ਪ੍ਰਗਟਾਇਆ ਹੈ।
ਇਸ ਸਬੰਧੀ  ਜਾਣਕਾਰੀ ਦਿੰਦੇ ਹੋਏ ਮੁਹੱਲਾ ਫੂਲ ਚੱਕਰ ਵਾਸੀਆਂ ਤਾਰਾ ਚੰਦ, ਰਾਜ ਕੁਮਾਰ,  ਅਨਿਲ ਕੁਮਾਰ, ਸੰਜੀਵ, ਦੀਪੂ, ਜੱਗੀ, ਦੇਵੀ, ਅੰਜੂ, ਰਾਜ ਰਾਣੀ, ਕਿਰਨ ਜੱਗੀ ਆਦਿ ਨੇ  ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਲੈ ਕੇ ਪ੍ਰੇਸ਼ਾਨੀਆਂ ਦਾ  ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਕਈ ਪਰਿਵਾਰਕ ਮੈਂਬਰ ਉਕਤ ਦੂਸ਼ਿਤ ਪਾਣੀ  ਕਾਰਨ ਬਿਮਾਰ ਵੀ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪੀਣ ਵਾਲੇ ਪਾਣੀ ਦੀ  ਸਪਲਾਈ ਬਹੁਤ ਘੱਟ ਸੀ। ਜਦੋਂ ਇਸਦਾ ਕੌਂਸਲ ਵੱਲੋਂ ਕਾਰਨ ਲੱਭਿਆ ਗਿਆ ਤਾਂ ਪਾਇਪ ’ਚ ਇਕ  ਖਿਡੌਣਾ ਫਸਿਆ ਹੋਇਆ ਸੀ, ਜਿਸ ਕਾਰਨ ਸਪਲਾਈ ਠੱਪ ਹੋ ਗਈ ਸੀ।  ਉਕਤ  ਸਮੱਸਿਆ ਦਾ ਹੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਹਫਤੇ ਤੋਂ ਗੰਦਾ ਪਾਣੀ ਸਪਲਾਈ ਹੋ  ਰਿਹਾ ਹੈ, ਜੋ ਪੀਣ ਯੋਗ ਨਹੀ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲਾ ਪਾਣੀ ’ਚੋਂ ਬਦਬੂ ਵੀ ਆਉਂਦੀ  ਹੈ, ਜਿਸ ਤੋ ਂ ਸ਼ੰਕਾ ਪੈਦਾ ਹੋ ਰਿਹਾ ਹੈ ਕਿ ਇਸ ’ਚ ਕਿਤੇ ਸੀਵਰੇਜ ਦਾ ਪਾਣੀ ਨਾ ਮਿਲ ਰਿਹਾ  ਹੋਵੇ। ਇਸ ਸਬੰਧ ’ਚ ਉਨ੍ਹਾਂ ਮੁਡ਼ ਅੱਜ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨੂੰ  ਸਮੱਸਿਆ ਦੇ ਹੱਲ ਲਈ ਗੁਹਾਰ ਲਾਈ। 
ਦੂਸ਼ਿਤ ਪਾਣੀ ਨਾਲ ਫੈਲ ਸਕਦੇ ਹਨ  ਕਈ ਰੋਗ  : ਸਿਵਲ  ਸਰਜਨ
  ਸਿਵਲ ਸਰਜਨ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਜੇਕਰ ਸੀਵਰੇਜ ਦਾ ਪਾਣੀ  ਪੀਣ  ਵਾਲੇ  ਪਾਣੀ  ਦੀ ਪਾਇਪ ’ਚ ਮਿਕਸ ਹੋ ਕੇ ਜਾ ਰਿਹਾ ਹੈ ਤਾਂ ਇਹ ਗੰਭੀਰ ਮਾਮਲਾ ਹੈ, ਜਿਸ ਨਾਲ ਹੈਜਾ  ਤੇ  ਹੋਰ  ਰੋਗ   ਫੈਲ ਸਕਦੇ ਹਨ।  ਉਕਤ ਪਾਣੀ ਦੀ ਸਪਲਾਈ ਦੀ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਤੁਰੰਤ ਚੈਕਿੰਗ ਹੋਣੀ ਚਾਹੀਦੀ ਹੈ।
 


Related News