ਪਾਕਿ ''ਚ 70 ਸਾਲਾਂ ਦੌਰਾਨ ਦੂਜੀ ਵਾਰ ਚੁਣੀ ਸਰਕਾਰ ਨੇ ਪੂਰਾ ਕੀਤਾ ਕਾਰਜਕਾਲ
Friday, Jun 01, 2018 - 02:49 AM (IST)

ਇਸਲਾਮਾਬਾਦ— ਪਾਕਿਸਤਾਨ ਦੀ ਪੀ.ਐਮ.ਐਲ.-ਨਵਾਜ਼ ਸਰਕਾਰ ਨੇ ਵੀਰਵਾਰ ਨੂੰ ਆਪਣਾ ਪੰਜਵਾਂ ਸਾਲ ਪੂਰਾ ਕਰ ਲਿਆ ਹੈ। ਦੇਸ਼ ਦੇ 70 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਲੋਕਤੰਤਰੀ ਰੂਪ ਨਾਲ ਚੁਣੀ ਗਈ ਸਰਕਾਰ ਨੇ ਲਗਾਤਾਰ ਦੋ ਵਾਰ ਆਪਣਾ ਕਾਰਜਕਾਲ ਪੂਰਾ ਕਰ ਲਿਆ ਹੈ। ਦੇਸ਼ 'ਤੇ ਜ਼ਿਆਦਾਤਰ ਸਮੇਂ ਤੱਰ ਦੇਸ਼ ਦੀ ਸ਼ਕਤੀਸ਼ਾਲੀ ਫੌਜ ਨੇ ਸ਼ਾਸਨ ਕੀਤਾ। 2013 'ਚ ਪਾਕਿਸਤਾਨ ਪੀਪਲਸ ਪਾਰਟੀ ਨੇ ਆਮ ਚੋਣਾਂ ਤੋਂ ਬਾਅਦ ਸੱਤਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੂੰ ਸੌਂਪੀ ਸੀ।
ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਵੀਰਵਾਰ ਨੂੰ ਇਕ ਸੂਚਨਾ ਜਾਰੀ ਕਰਕੇ 31 ਮਈ 2018 ਦੀ ਅੱਧੀ ਰਾਤ ਨੂੰ 14ਵੀਂ ਨੈਸ਼ਨਲ ਅਸੈਂਬਲੀ ਦੇ ਭੰਗ ਹੋਣ ਦਾ ਐਲਾਨ ਕੀਤਾ। ਅੱਧੀ ਰਾਤ ਦੇ ਸਮੇਂ ਤੱਕ ਨੈਸ਼ਨਲ ਅਸੈਂਬਲੀ ਨੂੰ ਸੰਵਿਧਾਨਿਕ ਰੂਪ ਨਾਲ ਮਿਲੇ ਪੰਜ ਸਾਲਾਂ ਦਾ ਕਾਰਜਕਾਲ ਖਤਮ ਹੋ ਗਿਆ ਤੇ 25 ਜੁਲਾਈ ਨੂੰ ਆਮ ਚੋਣਾਂ ਹੋਣ ਤੱਕ ਦੇਸ਼ ਦੇ ਮਾਮਲਿਆਂ ਨੂੰ ਕਾਰਜਕਾਰੀ ਵਿਵਸਥਾ ਸੰਚਾਲਿਤ ਕਰੇਗੀ। ਕਾਰਜਕਾਰੀ ਸਰਕਾਰ ਦੇ ਪ੍ਰਮੁੱਖ ਸਾਬਕਾ ਪ੍ਰਧਾਨ ਜਸਟਿਸ ਨਸੀਰੂਲ ਮੁਲਕ ਨੂੰ ਸ਼ੁੱਕਰਵਾਰ ਨੂੰ ਸਹੁੰ ਚੁਕਾਈ ਜਾਵੇਗੀ ਤੇ ਨਵੀਂ ਸਰਕਾਰ ਚੁਣੇ ਜਾਣ ਤੱਕ ਉਹ ਸਰਕਾਰ ਚਲਾਉਣਗੇ।