OnePlus 6 ਖਰੀਦਣ ਵਾਲਿਆਂ ਨੂੰ Idea ਦੇਵੇਗੀ ਇਹ ਫਾਇਦਾ, ਜਾਣੋ ਪੂਰਾ ਆਫਰ

05/16/2018 4:47:46 PM

ਜਲੰਧਰ— ਵਨਪਲੱਸ 6 ਸਮਾਰਟਫੋਨ ਖਰੀਦਣ ਦੇ ਚਾਹਵਾਨਾਂ ਲਈ ਫਾਇਦੇ ਦੀ ਖਬਰ ਹੈ। ਨਿਜੀ ਟੈਲੀਕਾਮ ਕੰਪਨੀ ਆਈਡੀਆ ਨੇ ਵਨਪਲੱਸ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਦਾ ਲਾਭ ਵਨਪਲੱਸ 6 ਖਰੀਦਣ ਵਾਲਿਆਂ ਨੂੰ ਡਾਟਾ ਅਤੇ ਹੋਰ ਲਾਭ ਦੇ ਤੌਰ 'ਤੇ ਮਿਲੇਗਾ। ਦੱਸ ਦਈਏ ਕਿ ਵਨਪਲੱਸ 6 ਸਮਾਰਟਫੋਨ ਭਾਰਤ 'ਚ 17 ਮਈ ਨੂੰ ਦਸਤਕ ਦੇਣ ਜਾ ਰਿਹਾ ਹੈ। ਇਸ ਸਾਂਝੇਦਾਰੀ ਦੀ ਵਿਸਤਾਰ ਨਾਲ ਗੱਲ ਕਰੀਏ ਤਾਂ ਆਈਡੀਆ ਪੋਸਟਪੇਡ ਗਾਹਕਾਂ ਨੂੰ 2,000 ਰੁਪਏ ਦਾ ਕੈਸ਼ਬੈਕ (100 ਰੁਪਏ ਮਹੀਨਾ 20 ਬਿਲਿੰਗ ਸਾਈਕਲ ਤਕ) ਮਿਲੇਗਾ। 
ਨਾਲ ਹੀ ਡਾਟਾ ਹਰ ਮਹੀਨ 10 ਜੀ.ਬੀ. ਡਾਟਾ, 20 ਮਹੀਨਿਆਂ ਤਕ ਮਿਲੇਗਾ। ਇਹ ਨਿਰਵਾਣ ਪਲਾਨ ਦਾ ਹਿੱਸਾ ਹੈ। ਆਫਰ ਮਾਸਿਕ ਰੈਂਟਲ 399 ਰੁਪਏ ਦੀ ਛੋਟ ਰਹੇਗੀ। ਪਲਾਨ ਡਿਵਾਈਸ ਦੀ 4 ਮਹੀਨੇ ਦੀ ਸੁਰੱਖਿਆ ਵੀ ਯਕੀਨੀ ਕਰੇਗਾ। ਨਾਲ ਹੀ ਮਿਊਜ਼ਿਕ, ਮੂਵੀਜ਼ ਅਤੇ ਗੇਮ ਦਾ ਮਜ਼ਾ ਮੁਫਤ 'ਚ ਲਿਆ ਜਾ ਸਕੇਗਾ। ਆਈਡੀਆ ਪ੍ਰੀਪੇਡ ਗਾਹਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ 370 ਜੀ.ਬੀ. ਦਾ ਡਾਟਾ (1.1 ਜੀ.ਬੀ. ਡਾਟਾ ਹਰ ਦਿਨ ਦੇ ਹਿਸਾਬ ਨਾਲ 199 ਰੁਪਏ ਦੇ ਰੀਚਾਰਜ 'ਤੇ 28 ਦਿਨਾਂ ਦੀ ਮਿਆਦ ਨਾਲ) ਮਿਲੇਗਾ। 12 ਲਗਾਤਾਰ ਰੀਚਾਰਜ ਸਾਈਕਲ 'ਤੇ ਹੀ ਇਸ ਦਾ ਲਾਭ ਮਿਲੇਗਾ। 
ਅਜਿਹਾ ਤੀਜੀ ਵਾਰ ਹੈ, ਜਦੋਂ ਆਈਡੀਆ ਅਤੇ ਵਨਪਲੱਸ ਨੇ ਹੱਥ ਮਿਲਿਆ ਹੈ। ਸਾਂਝੇਦਾਰੀ 'ਤੇ ਆਈਡੀਆ ਸੈਲੂਲਰ ਦੇ ਸੀ.ਐੱਮ.ਓ. ਸ਼ਸ਼ੀ ਸ਼ੰਕਰ ਨੇ ਦੱਸਿਆ ਕਿ ਇਹ ਸਾਂਝੇਦਾਰੀ ਬਿਹਤਰੀਨ ਇੰਡਸਟਰੀਅਲ ਡਿਜ਼ਾਇਨ ਅਤੇ ਤਕਨੀਕ ਦੀ ਉਦਾਹਰਣ ਹੈ। ਯੂਜ਼ਰ ਨੂੰ ਬਿਹਤਰ ਤਕਨੀਕ ਦੇ ਨਾਲ 4 ਜੀ ਦਾ ਖਾਸ ਅਨੁਭਵ ਮਿਲੇਗਾ। ਦੱਸ ਦਈਏ ਕਿ ਵਨਪਲੱਸ 6 ਨੂੰ ਅੱਜ (ਬੁੱਧਵਾਰ ਨੂੰ) ਲਾਂਚ ਕੀਤਾ ਜਾਣਾ ਹੈ। ਚੀਨੀ ਕੰਪਨੀ ਵਨਪਲੱਸ ਆਪਣੇ ਅਗਲੇ ਫਲੈਗਸ਼ਿਪ ਸਮਾਰਟਫੋਨ ਤੋਂ ਲੰਡਨ 'ਚ ਪਰਦਾ ਚੁੱਕੇਗੀ। 
ਇੰਨਾ ਤਾਂ ਤੈਅ ਹੈ ਕਿ ਕਿਫਾਇਤੀ ਕੀਮਤ ਵਾਲਾ ਵਨਪਲੱਸ 6 ਆਪਣੇ ਪੁਰਾਣੇ ਵੇਰੀਐਂਟ ਤੋਂ ਕਈ ਮਾਮਲਿਆਂ 'ਚ ਬਿਹਤਰ ਹੋਵੇਗਾ। ਇਹ ਇਸ ਹੈਂਡਸੈੱਟ ਦਾ ਗਲੋਬਲ ਲਾਂਚ ਈਵੈਂਟ ਹੋਵੇਗਾ। ਇਸ ਤੋਂ ਬਾਅਦ ਫੋਨ ਤੋਂ 17 ਮਈ ਮਤਲਬ ਵੀਰਵਾਰ ਨੂੰ ਚੀਨ 'ਚ ਪਰਦਾ ਚੁੱਕਿਆ ਜਾਵੇਗਾ। ਇਸ ਤੋਂ ਬਾਅਦ ਫੋਨ ਭਾਰਤ 'ਚ ਇਸੇ ਦਿਨ ਦੁਪਹਿਰ 3 ਵਜੇ ਲਾਂਚ ਕੀਤਾ ਜਾਵੇਗਾ। ਦੱਸ ਦਈਏ ਕਿ ਵਨਪਲੱਸ 6 ਦੀ ਐਕਸੈਸਰੀਜ਼ ਵੀ ਲਾਂਚ ਤੋਂ ਪਹਿਲਾਂ ਲੀਕ ਹੋਈਆਂ ਹਨ। ਇਸ ਦੇ ਹਾਰਡ ਕਵਰ ਕਈ ਰੰਗ 'ਚ ਲੀਕ ਹੋਏ ਹਨ।


Related News