ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਨੇ ਰਾਇਲ ਸਿਟੀ ਕਾਲੋਨੀ ਨਿਵਾਸੀ
Wednesday, May 23, 2018 - 04:01 AM (IST)
ਫ਼ਰੀਦਕੋਟ (ਹਾਲੀ) - ਫ਼ਰੀਦਕੋਟ ਵਿਖੇ ਪੰਜਾਬ ਸ਼ਹਿਰੀ ਵਿਕਾਸ ਯੋਜਨਾ ਅਥਾਰਟੀ (ਪੁੱਡਾ) ਵੱਲੋਂ ਕੱਟੀ ਰਿਹਾਇਸ਼ੀ ਕਾਲੋਨੀ ਰਾਇਲ ਸਿਟੀ ਨਿਵਾਸੀਅਾਂ ਦੀ ਅੱਜ ਸਥਾਨਕ ਪਾਰਕ ਵਿਚ ਮੀਟਿੰਗ ਹੋਈ। ਇਸ ਮੌਕੇ ਵੱਡੀ ਗਿਣਤੀ ’ਚ ਕਾਲੋਨੀ ਨਿਵਾਸੀ ਹਾਜ਼ਰ ਸਨ। ਇਸ ਸਮੇਂ ਰਾਇਲ ਸਿਟੀ ਕਾਲੋਨੀ ਦੇ ਨਿਵਾਸੀਆਂ ਨੇ ਦੱਸਿਆ ਕਿ ਕਾਲੋਨੀ ਦੇ ਲੋਕ ਸਫ਼ਾਈ, ਪਾਣੀ, ਟੂਟੀਆਂ, ਸਡ਼ਕਾਂ ਆਦਿ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇੱਥੇ ਪਿਛਲੇ 2 ਮਹੀਨਿਅਾਂ ਤੋਂ ਸਫ਼ਾਈ ਨਹੀਂ ਹੋ ਰਹੀ, ਪਾਰਕ ਦੀ ਸਾਂਭ-ਸੰਭਾਲ ਵੀ ਕਾਲੋਨੀ ਨਿਵਾਸੀ ਆਪ ਕਰਦੇ ਹਨ, ਨਾਲੀਆਂ ਅਤੇ ਪਾਰਕ ਦੀਆਂ ਲਾਈਟਾਂ ਬੰਦ ਰਹਿੰਦੀਆਂ ਹਨ, ਜਿਸ ਕਾਰਨ ਰਾਤ ਵੇਲੇ ਕਾਲੋਨੀ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਟਰੀਟ ਲਾਈਟਾਂ ਵੀ ਘੱਟ ਜਗਣ ਕਾਰਨ ਮਾਡ਼ੇ ਅਨਸਰਾਂ ਨੂੰ ਵੀ ਸ਼ਹਿ ਮਿਲ ਜਾਂਦੀ ਹੈ, ਜਿਸ ਕਰ ਕੇ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ। ਕਾਲੋਨੀ ਨਿਵਾਸੀਆਂ ਨੇ ਪੁੱਡਾ ਅਤੇ ਮੌਜੂਦਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਜਲਦ ਧਿਆਨ ਦਿੱਤਾ ਜਾਵੇ। ਇਸ ਮੌਕੇ ਰਾਜਿੰਦਰ ਸਿੰਘ, ਟੋਨੀ ਅਰੋਡ਼ਾ, ਡਾ. ਬਸੰਤ ਸਿੰਘ, ਕੁਲਤਾਰ ਸਿੰਘ ਬਰਾਡ਼, ਜੁਨੇਜਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸਾਰੰਗ, ਜੈ ਕਿਸ਼ਨ, ਬਿੱਟੂ, ਰਾਜੀਵ ਆਦਿ ਹਾਜ਼ਰ ਸਨ।
