ਗੁਆਂਢੀ ਨੇ ਔਰਤ ਨਾਲ ਜਬਰ-ਜ਼ਨਾਹ ਕਰ ਕੇ ਕੀਤੀ ਕੁੱਟ-ਮਾਰ

05/18/2018 5:43:06 AM

ਬੁਢਲਾਡਾ, (ਬਾਂਸਲ)- ਰਾਤ ਦੇ ਹਨੇਰੇ 'ਚ ਘਰ ਦੀ ਕੰਧ ਟੱਪ ਕੇ ਕਮਰੇ 'ਚ ਦਾਖਲ ਹੋ ਕੇ ਇਕ ਗੁਆਂਢੀ ਵਿਅਕਤੀ ਵੱਲੋਂ ਦਲਿਤ ਔਰਤ ਨਾਲ ਜਬਰ-ਜ਼ਨਾਹ ਕਰ ਕੇ ਕੁੱਟ-ਮਾਰ ਕਰਨ ਦਾ ਮਾਮਲਾ ਧਿਆਨ 'ਚ ਆਇਆ ਹੈ। ਡੀ. ਐੱਸ. ਪੀ. ਰਸ਼ਪਾਲ ਸਿੰਘ ਨੇ ਦੱਸਿਆ ਕਿ ਜ਼ੇਰੇ ਇਲਾਜ ਸਰਕਾਰੀ ਹਸਪਤਾਲ 'ਚ ਦਾਖਲ ਪੀੜਤ ਔਰਤ ਨੇ ਦੱਸਿਆ ਕਿ ਪਿੰਡ ਹੀਰੋ ਖੁਰਦ ਦਾ ਹਰਦੇਵ ਸਿੰਘ ਨਾਂ ਦਾ ਵਿਅਕਤੀ ਜੋ ਰਾਤ ਨੂੰ 10 ਵਜੇ ਦੇ ਕਰੀਬ ਮੇਰੇ ਘਰ ਦੀ ਕੰਧ ਟੱਪ ਕੇ ਮੇਰੇ ਕਮਰੇ 'ਚ ਦਾਖਲ ਹੋ ਗਿਆ ਅਤੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਔਰਤ ਨੇ ਦੱਸਿਆ ਕਿ ਮੇਰੇ ਵੱਲੋਂ ਵਿਰੋਧ ਕਰਨ 'ਤੇ ਮੇਰਾ ਸਿਰ ਕੰਧ 'ਚ ਮਾਰਿਆ ਤੇ ਮੇਰੀ ਕੁੱਟ-ਮਾਰ ਕੀਤੀ। ਜਦੋਂ ਮੈਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੁੰਦੇ ਦੇਖ ਉਕਤ ਵਿਅਕਤੀ ਫਰਾਰ ਹੋ ਗਿਆ। ਪੁਲਸ ਵੱਲੋਂ ਪੀੜਤ ਔਰਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


Related News