ਗਲਾ ਵੱਢ ਕੇ ਔਰਤ ਦਾ ਬੇਰਿਹਮੀ ਨਾਲ ਕਤਲ

05/26/2018 7:22:16 AM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇਕ ਵਿਆਹੁਤਾ ਔਰਤ ਦੀ ਗਰਦਨ ਵੱਢ ਕੇ ਮੌਤ ਦੇ ਘਾਟ ਉਤਾਰਨ 'ਤੇ ਥਾਣਾ ਸਿਟੀ 1 ਸੰਗਰੂਰ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਸਿਟੀ 1 ਸੰਗਰੂਰ ਸਮੇਤ ਪੁਲਸ ਪਾਰਟੀ ਦੌਰਾਨ ਗਸ਼ਤ ਕਰ ਰਹੇ ਸਨ ਜਦੋਂ ਉਹ ਸ਼ਹੀਦ ਭਗਤ ਸਿੰਘ ਚੌਕ ਸੰਗਰੂਰ ਤੋਂ ਮੈਗਨਮ ਪੈਲੇਸ ਦੇ ਨੇੜੇ ਪੁੱਜੇ ਤਾਂ ਲੋਕਾਂ ਦੀ ਇਕੱਤਰਤਾ ਨੂੰ ਦੇਖਕੇ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਵੇਖਿਆ ਕਿ ਕਮਰੇ ਵਿਚ ਇਕ ਔਰਤ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। 
ਪੜਤਾਲ ਕਰਨ ਉਪਰੰਤ ਮ੍ਰਿਤਕ ਦਾ ਨਾਮ ਜੋਖਨੀ ਪਤਨੀ ਬੈਜੂ ਪੁੱਤਰ ਬਲੀ ਰਾਮ ਵਾਸੀ ਜ਼ਿਲਾ ਗਾਜੀਪੁਰ, ਯੂ. ਪੀ. ਹੈ। ਲਾਸ਼ ਮੰਜੇ 'ਤੇ ਪਈ ਸੀ। ਪੁਲਸ ਵਲੋਂ ਜਾਂਚ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਮ੍ਰਿਤਕਾ ਜੋਖਨੀ ਦੀ ਗਰਦਨ 'ਤੇ ਲੋਹੇ ਦੀ ਕਰਦ ਪਈ ਸੀ। ਇਸ ਲੋਹੇ ਦੀ ਕਰਦ ਨਾਲ ਮ੍ਰਿਤਕਾ ਦਾ ਗਲਾ ਵੱਢਿਆ ਗਿਆ ਸੀ। ਪੁਲਸ ਨੇ ਨਾਮਾਲੂਮ ਵਿਅਕਤੀਆਂ ਖਿਲਾਫ ਕਤਲ ਦਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News