ਮੋਬਾਇਲ ਚੋਰੀ ਦੇ ਸ਼ੱਕ ''ਚ ਕੱਟ ਦਿੱਤਾ ਨੌਜਵਾਨ ਦਾ ਗੁਪਤ ਅੰਗ

05/23/2018 1:06:32 AM

ਨਵੀਂ ਦਿੱਲੀ-ਜਾਮਾ ਮਸਜਿਦ ਥਾਣੇ ਅਧੀਨ ਪੈਂਦੇ ਮੀਨਾ ਬਾਜ਼ਾਰ ਵਿਚ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਮੋਬਾਇਲ ਚੋਰੀ ਦੇ ਸ਼ੱਕ ਵਿਚ ਇਕ ਨੌਜਵਾਨ ਪਹਿਲਾਂ ਤਾਂ ਕਈ ਦਿਨਾਂ ਤਕ ਮੁਹੰਮਦ ਰਿਜਵਾਨ ਨੂੰ ਮੋਬਾਇਲ ਨਾ ਮੋੜਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਰਿਹਾ ਅਤੇ ਅੰਜਾਮ ਭੁਗਤਣ ਲਈ ਤਿਆਰ ਰਹਿਣ ਲਈ ਕਹਿੰਦਾ ਰਿਹਾ। ਇੰਨਾ ਸਭ ਕੁਝ ਹੋਣ ਦੇ ਬਾਅਦ ਵੀ ਕਿਸੇ ਨੂੰ ਇਸ ਗੱਲ ਦਾ ਸ਼ੱਕ ਨਹੀਂ ਹੋਇਆ ਕਿ ਨੌਜਵਾਨ ਦੇ ਮਨ ਵਿਚ ਆਖਿਰ ਚਲ ਕੀ ਰਿਹਾ ਹੈ। ਮੋਬਾਇਲ ਫੋਨ ਨੂੰ ਲੈ ਕੇ ਚੱਲ ਰਹੇ ਝਗੜੇ ਵਿਚ ਅਖੀਰ 16 ਮਈ ਨੂੰ ਦੋਸ਼ੀ ਨੇ ਗੂੜ੍ਹੀ ਨੀਂਦ ਵਿਚ ਸੌਂ ਰਹੇ ਰਿਜਵਾਨ ਦਾ ਗੁਪਤ ਅੰਗ ਕੱਟ ਦਿੱਤਾ। ਫਿਲਹਾਲ ਪੀੜਤ ਰਿਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।


Related News