ਸਵਾਰੀਅਾਂ ਤੋਂ ਮੋਬਾਇਲ ਖੋਹਣ ਵਾਲਾ ਰੇਲਵੇ ਪੁਲਸ ਵੱਲੋਂ ਕਾਬੂ

Wednesday, May 23, 2018 - 05:18 AM (IST)

ਸਵਾਰੀਅਾਂ ਤੋਂ ਮੋਬਾਇਲ ਖੋਹਣ ਵਾਲਾ ਰੇਲਵੇ ਪੁਲਸ ਵੱਲੋਂ ਕਾਬੂ

ਫ਼ਰੀਦਕੋਟ (ਰਾਜਨ) - ਰੇਲਵੇ ਪੁਲਸ ਫਰੀਦਕੋਟ ਵੱਲੋਂ ਇਕ ਅਜਿਹੇ ਕਥਿਤ ਦੋਸ਼ੀ ਨੂੰ  ਕਾਬੂ ਕੀਤਾ ਗਿਆ ਹੈ, ਜਿਸ ਨੇ 1 ਲੱਖ ਤੋਂ ਵੱਧ ਦੀ ਕੀਮਤ ਦੇ ਮੋਬਾਇਲ ਰੇਲ ਗੱਡੀ ਵਿਚ  ਸਫ਼ਰ ਕਰ ਰਹੀਆਂ ਸਵਾਰੀਆਂ ਤੋਂ ਝਪਟਾ ਮਾਰ ਕੇ ਖੋਹੇ। ਇਸ ਸਬੰਧੀ ਜ਼ਿਲਾ  ਰੇਲਵੇ ਪੁਲਸ ਦੇ ਮੁੱਖ ਅਫਸਰ ਐੱਸ. ਆਈ. ਸੁਖਦੇਵ ਸਿੰਘ ਲਾਡਾ ਨੇ ਜਾਣਕਾਰੀ ਦਿੰਦਿਆਂ  ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰ ਸਿੰਘ, ਹੌਲਦਾਰ ਹਰਦੀਪ ਕੁਮਾਰ, ਪੀ. ਐੱਚ. ਜੀ. ਜੀਤ  ਸਿੰਘ ਅਤੇ ਕੁਲਦੀਪ ਚੰਦ ਵੱਲੋਂ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਕਥਿਤ ਦੋਸ਼ੀ ਰਮੇਸ਼  ਕੁਮਾਰ ਉਰਫ਼ ਗੁਟਕਾ ਪੁੱਤਰ ਅਨੰਦੀ ਚੌਧਰੀ ਵਾਸੀ ਪਿੰਡ ਗੋਵਿੰਦਾ, ਥਾਣਾ ਖਡ਼ਕਪੁਰ ਜ਼ਿਲਾ  ਮੁੰਗੇਰ (ਬਿਹਾਰ) ਨੂੰ ਝਪਟਾ ਮਾਰ ਕੇ ਖੋਹੇ ਹੋਏ ਮੋਬਾਇਲਾਂ ਸਮੇਤ ਕਾਬੂ ਕਰ ਲਿਆ ਗਿਆ। ਉਨ੍ਹਾਂ  ਦੱਸਿਆ ਕਿ ਇਸ ਨੇ ਬੀਤੀ 18 ਮਈ ਨੂੰ ਪੰਜਾਬ ਮੇਲ ਵਿਚ ਸਫ਼ਰ ਕਰ ਰਹੇ ਅਵਿਨਾਸ਼ ਕੁਮਾਰ  ਪੁੱਤਰ ਦਇਆ ਕੁਮਾਰ ਸਿੰਘ ਵਾਸੀ ਚੰਦੋਲੀ ਯੂ. ਪੀ. ਦਾ ਰੇਲਵੇ ਸਟੇਸ਼ਨ, ਫਰੀਦਕੋਟ ਤੋਂ  ਮੋਬਾਇਲ ਝਪਟਾ ਮਾਰ ਕੇ ਖੋਹਿਆ ਸੀ।  ਰਮੇਸ਼ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸ ਕੋਲੋਂ 16  ਕੀਮਤੀ ਮੋਬਾਇਲ (ਟੱਚ ਸਕਰੀਨ) ਬਰਾਮਦ ਕੀਤੇ ਗਏ। ਇਸ ਦੌਰਾਨ ਰਮੇਸ਼ ਮੰਨਿਆ  ਕਿ ਇਹ ਮੋਬਾਇਲ ਫ਼ਿਰੋਜ਼ਪੁਰ ਤੋਂ ਬਠਿੰਡਾ-ਜਾਖਡ਼ ਦਰਮਿਆਨ ਚੱਲਦੀਆਂ ਰੇਲ ਗੱਡੀਆਂ ’ਚੋਂ  ਸਵਾਰੀਅਾਂ ਉਸ ਨੇ ਤੋਂ ਝਪਟਾ ਮਾਰ ਕੇ ਖੋਹੇ ਹਨ। ਉਸ ਕੋਲੋਂ ਬਰਾਮਦ ਕੀਤੇ ਗਏ ਮੋਬਾਇਲਾਂ  ਦੀ ਕੀਮਤ ਕਰੀਬ 1 ਲੱਖ 30 ਹਜ਼ਾਰ ਰੁਪਏ ਬਣਦੀ ਹੈ। ਇਸ ਦੋਸ਼ੀ ਖਿਲਾਫ਼ ਡਾਕਾ ਮਾਰਨ ਦੇ ਦੋਸ਼  ਤਹਿਤ, ਜੈਤੋ ਵਿਖੇ ਅਤੇ ਫਰੀਦਕੋਟ ਵਿਖੇ ਚੋਰੀ ਦੇ ਮੁਕੱਦਮੇ ਪਹਿਲਾਂ ਹੀ ਦਰਜ ਹਨ। ਪੁਲਸ  ਵੱਲੋਂ ਕਥਿਤ ਦੋਸ਼ੀ ਨੂੰ ਮਾਣਯੋਗ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤਾਂ ਜੋ ਹੋਰ ਪੁੱਛ-ਗਿੱਛ  ਕੀਤੀ ਜਾ ਸਕੇ।


Related News