ਇਸ ਤਰ੍ਹਾਂ ਬਣਾਓ ਮਿਡੋਰੀ ਸੋਰ ਕਾਕਟੇਲ

05/21/2018 2:05:30 PM

ਮੁੰਬਈ— ਗਰਮੀ ਦੇ ਮੌਸਮ 'ਚ ਕੁਝ ਠੰਡਾ-ਠੰਡਾ ਪੀਣ ਦਾ ਮਨ ਕਰਦਾ ਹੈ। ਅੱਜ-ਕਲ੍ਹ ਲੋਕ ਡਰਿੰਕ 'ਚ ਵੀ ਵੱਖ-ਵੱਖ ਤਰ੍ਹਾਂ ਦੇ ਫਲੇਵਰ ਪੀਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਵੱਖਰੀ ਤਰ੍ਹਾਂ ਦਾ ਮਿਡੋਰੀ ਸੋਰ ਕਾਕਟੇਲ ਬਣਾਉਣਾ ਦੱਸ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਸਾਰੇ ਇਸ ਨੂੰ ਬਹੁਤ ਸੁਆਦ ਨਾਲ ਪੀਂਦੇ ਹਨ। ਇਹ ਸਿਹਤ ਲਈ ਵਧੀਆ ਡਰਿੰਕ ਹੁੰਦਾ ਹੈ।

ਸਮੱਗਰੀ

- ਬਰਫ ਦੇ ਟੁੱਕੜੇ

- ਦੋ ਓਂਸ ਮਿਡੋਰੀ

- ਚਾਰ ਓਂਸ ਖੱਟਾ ਅਤੇ ਮਿੱਠਾ ਮਿਕਸ

- ਦੋ ਓਂਸ ਸਪ੍ਰਾਈਟ

- ਸੰਤਰੇ ਦੇ ਕੁਝ ਟੁੱਕੜੇ

- ਨਿੰਬੂ ਦੇ ਕੁਝ ਟੁੱਕੜੇ

- ਚੇਰੀਜ (Maraschino cherries)

ਵਿਧੀ

1. ਸਭ ਤੋਂ ਪਹਿਲਾਂ ਕਾਕਟੇਲ ਸ਼ੇਕਰ 'ਚ ਬਰਫ ਪਾਓ।

2. ਫਿਰ ਇਸ 'ਚ ਮਿਡੋਰੀ, ਖੱਟਾ-ਮਿੱਠਾ ਮਿਕਸ ਅਤੇ ਸਪ੍ਰਾਈਟ ਪਾ ਕੇ ਚੰਗੀ ਤਰ੍ਹਾਂ ਹਿਲਾਓ।

3. ਇਕ ਗਿਲਾਸ 'ਚ ਸੰਤਰੇ ਅਤੇ ਨਿੰਬੂ ਦੇ ਟੁੱਕੜੇ ਪਾਓ।

4. ਹੁਣ ਗਿਲਾਸ 'ਚ ਕਾਕਟੇਲ ਦਾ ਮਿਸ਼ਰਣ ਪਾਓ।

5. ਫਿਰ ਇਸ ਨੂੰ ਚੇਰੀਜ ਨਾਲ ਸਜਾ ਕੇ ਸਰਵ ਕਰੋ।


Related News