ਮਿਡ-ਡੇ ਮੀਲ ਵਰਕਰ ਯੂਨੀਅਨ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

05/26/2018 2:22:39 AM

ਬਟਾਲਾ/ਕਲਾਨੌਰ, (ਬੇਰੀ, ਮਨਮੋਹਨ)- ਅੱਜ ਮਿਡ-ਡੇ ਮੀਲ ਵਰਕਰ ਯੂਨੀਅਨ ਦੀ ਮੀਟਿੰਗ ਕਲਾਨੌਰ ਸ਼ਿਵ ਮੰਦਰ ਵਿਖੇ ਗੁਰਪ੍ਰੀਤ ਕੌਰ ਜ਼ਿਲਾ ਪ੍ਰਧਾਨ ਅਤੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਡੀ. ਐੱਮ. ਐੱਫ. ਦੇ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਉਪਰੰਤ ਉਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। 
ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਕੌਰ ਅਤੇ ਹਰਜਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ 5 ਜੂਨ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਹੋ ਰਹੀ ਰੈਲੀ 'ਚ ਮਿਡ-ਡੇ-ਮੀਲ ਵਰਕਰ, ਦਫਤਰੀ ਮੁਲਾਜ਼ਮ ਵੱਡੀ ਗਿਣਤੀ 'ਚ ਸ਼ਾਮਲ ਹੋਣਗੇ ਅਤੇ ਆਪਣੀਆਂ ਹੱਕੀ ਮੰਗਾਂ ਜਿਵੇਂ ਤਨਖਾਹ ਘੱਟੋ-ਘੱਟ 8000, ਵਰਦੀ ਭੱਤਾ, ਐਕਸੀਡੈਂਟ ਬੀਮਾ ਕੀਤਾ ਜਾਵੇ ਆਦਿ ਸੰਬੰਧੀ ਆਪਣੀ ਆਵਾਜ਼ ਬੁਲੰਦ ਕੀਤੀ ਜਾਵੇਗੀ।  ਉਨ੍ਹਾਂ ਵਰਕਰਾਂ ਨੂੰ ਇਸ ਰੈਲੀ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। 
ਇਸ ਮੌਕੇ ਬਲਵਿੰਦਰ ਕੌਰ, ਰਾਣੀ, ਗੁਰਮੀਤ ਕੌਰ, ਕਮਲਜੀਤ ਕੌਰ, ਰਾਜ ਰਾਣੀ, ਜੋਗਿੰਦਰ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਨੀਲਮ, ਮਨਜੀਤ ਕੌਰ, ਸ਼ਿਵ ਦੇਵੀ, ਸੁਖਵਿੰਦਰ ਕੌਰ, ਹਰਜੀਤ ਕੌਰ, ਰਣਜੀਤ ਕੌਰ, ਜਸਪਾਲ ਕੌਰ ਤੋਂ ਇਲਾਵਾ ਡੀ. ਐੱਮ. ਐੱਫ. ਦੇ ਆਗੂ ਉਪਕਾਰ ਸਿੰਘ, ਬਲਵੰਤਰ ਸਿੰਘ, ਡਾ. ਸਤਿੰਦਰ ਸਿੰਘ ਹਾਜ਼ਰ ਸਨ। 


Related News