ਸਿਰਫ ਜਿੱਤ ਦੇ ਇਰਾਦੇ ਨਾਲ ਵਿਸ਼ਵ ਕੱਪ ''ਚ ਉਤਰੇਗਾ ਮੈਕਸਿਕੋ : ਮੋਰੇਨੋ

05/26/2018 2:45:30 PM

ਲਾਸ ਐਂਜਲਿਸ : ਮੈਕਸਿਕੋ ਦੇ ਡਿਫੈਂਡਰ ਹੈਕਟਰ ਮੋਰੇਨੋ ਦਾ ਕਹਿਣਾ ਹੈ ਕਿ, ਉਸਦੀ ਟੀਮ ਅਗਲੇ ਮਹੀਨੇ ਰੂਸ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਸਿਰਫ ਫਾਈਨਲ 'ਚ ਪਹੁੰਚਣ ਅਤੇ ਜਿੱਤਣ ਦਾ ਟੀਚਾ ਲੈ ਕੇ ਜਾ ਰਹੀ ਹੈ। ਰੀਅਲ ਸੋਸੀਦਾਦ ਦੇ ਇਸ ਖਿਡਾਰੀ ਦਾ ਕਹਿਣਾ ਹੈ ਕਿ ਅਸੀਂ ਜਿੱਤ ਦੇ ਇਰਾਦੇ ਨਾਲ ਹੀ ਜਾ ਰਹੇ ਹਾਂ। ਉਨ੍ਹਾਂ ਕਿਹਾ, ਮੇਰੀ ਟੀਮ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਜਦੋਂ ਅਸੀਂ ਆਪਣੇ ਦੇਸ਼ ਪਰਤੀਏ ਤਾਂ ਕੋਈ ਅਫਸੋਸ ਨਾ ਰਹੇ। ਸਾਨੂੰ ਪਤਾ ਹੈ ਕਿ ਅਸੀਂ ਖਿਤਾਬ ਦੇ ਮੁੱਖ ਦਾਅਵੇਦਾਰ ਨਹੀਂ ਹਾਂ। ਕਿਸੇ ਨੂੰ ਨਹੀਂ ਲਗਦਾ ਕਿ ਮੈਕਸਿਕੋ ਜਿੱਤੇਗਾ ਪਰ ਸਾਡੀ ਟੀਮ ਤਿਆਰ ਹੈ। ਮੈਕਸਿਕੋ ਨੂੰ ਵਿਸ਼ਵ ਕੱਪ 'ਚ ਗਰੁਪ ਐੱਫ 'ਚ ਜਰਮਨੀ, ਦਖਣੀ ਕੋਰੀਆ ਅਤੇ ਸਵੀਡਨ ਦੇ ਨਾਲ ਰੱਖਿਆ ਗਿਆ ਹੈ।


Related News