ਲੰਡਨ : 11 ਸਾਲ ਦੇ ਲੜਕੇ ਨੂੰ 7 ਸਾਲ ਦੇ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ ''ਚ ਕੀਤਾ ਗ੍ਰਿਫਤਾਰ

05/26/2018 2:09:39 PM

ਲੰਡਨ (ਏਜੰਸੀ)- ਇਥੇ ਇਕ 11 ਸਾਲ ਦੇ ਲੜਕੇ ਨੂੰ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੂੰ ਉਸ 'ਤੇ ਸ਼ੱਕ ਹੈ ਕਿ ਉਸ ਨੇ ਇਕ ਹੋਰ 7 ਸਾਲ ਦੇ ਬੱਚੇ ਨਾਲ ਬਦਫੈਲੀ ਕੀਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਬੱਚੇ ਦੇ ਪਰਿਵਾਰ ਨੇ ਕਿਹਾ ਕਿ 11 ਸਾਲ ਦੇ ਬੱਚੇ ਨੇ ਉਨ੍ਹਾਂ ਦੇ ਬੱਚੇ ਉੱਤੇ ਡੋਰਸੈਟ ਦੇ ਪਿੰਡ ਵੂਲ ਵਿਚ ਹਮਲਾ ਕੀਤਾ ਸੀ। 7 ਸਾਲ ਦੇ ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਸੋਮਵਾਰ ਸ਼ਾਮ ਨੂੰ ਘਰ ਦੇ ਬਾਹਰ ਹੀ ਖੇਡ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਵਾਪਸ ਘਰ ਪਰਤਿਆ ਤਾਂ ਉਸ ਦੇ ਕੱਪੜਿਆਂ ਉੱਤੇ ਧੱਬੇ ਲੱਗੇ ਹੋਏ ਸਨ ਅਤੇ ਉਸ ਦਾ ਪੁੱਤਰ ਕਮਜ਼ੋਰ ਮਹਿਸੂਸ ਕਰ ਰਿਹਾ ਸੀ। ਬੱਚੇ ਨੂੰ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਨਾਲ ਰੇਪ ਹੋਇਆ ਹੈ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੱਚਾ ਹੁਣ ਬੁੱਝਿਆ-ਬੁਝਿਆ ਜਿਹਾ ਰਹਿਣ ਲੱਗਾ ਹੈ ਅਤੇ ਨਾ ਹੀ ਜ਼ਿਆਦਾ ਗੱਲ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਮੁਤਾਬਕ ਇਹ ਘਟਨਾ 14 ਮਈ ਦਿਨ ਸੋਮਵਾਰ ਨੂੰ ਘਰ ਦੇ ਬਾਹਰ ਵਾਪਰੀ ਹੈ। ਪੀੜਤ 7 ਸਾਲ ਦੇ ਬੱਚੇ ਨੂੰ ਇਸ ਮਾਮਲੇ ਤੋਂ ਉਭਾਰਣ ਲਈ ਸਪੈਸ਼ਲ ਅਫਸਰਾਂ ਵਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਸ਼ੱਕ ਦੇ ਆਧਾਰ ਉੱਤੇ 11 ਸਾਲ ਦੇ ਇਕ ਹੋਰ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਘਟਨਾ ਵਾਲੇ ਸਥਾਨ ਤੋਂ ਪੁਲਸ ਸਬੂਤਾਂ ਦੀ ਭਾਲ ਕਰ ਰਹੀ ਹੈ ਤਾਂ ਜੋ ਮਾਮਲੇ ਬਾਰੇ ਪੂਰੀ ਤਰ੍ਹਾਂ ਸੱਚਾਈ ਨੂੰ ਉਜਾਗਰ ਕੀਤਾ ਜਾ ਸਕੇ।


Related News