ਰੇਲਵੇ ਲਾਈਨ ’ਤੇ ਲੱਗੇ ਕਲਿੱਪ ਚੋਰੀ ਕਰਦਾ ਦਬੋਚਿਆ
Monday, May 21, 2018 - 07:25 AM (IST)

ਧੂਰੀ, (ਸ਼ਰਮਾ)– ਧੂਰੀ ਰੇਲਵੇ ਪੁਲਸ ਦੇ ਸਹਾਇਕ ਥਾਣੇਦਾਰ ਮਾਲ੍ਹ ਸਿੰਘ ਅਤੇ ਹੌਲਦਾਰ ਬਲਵਿੰਦਰ ਸਿੰਘ ਨੇ ਗਸ਼ਤ ਕਰਦੇ ਹੋਏ ਧੂਰੀ ਤੋਂ ਮਾਲੇਰਕੋਟਲਾ ਲਾਈਨ ’ਤੇ ਹਿਮਤਾਨਾ ਕੋਲੋਂ ਰੇਲਵੇ ਲਾਈਨ ’ਤੇ ਲਾਈਨ ਵਿਚ ਲੱਗੇ ਲੋਹੇ ਦੇ ਕਲਿੱਪ ਖੋਲ੍ਹ ਕੇ ਚੋਰੀ ਕਰਦੇ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ, ਜਿਸ ਨੇ ਆਪਣਾ ਨਾਂ ਵਿਸ਼ਨੂੰ ਦੱਸਿਆ। ਮੁਲਜ਼ਮ ਖਿਲਾਫ ਚੋਰੀ ਦਾ ਕੇਸ ਦਰਜ ਕੀਤਾ ਗਿਆ।