ਤਾਪਮਾਨ 1.5 ਡਿਗਰੀ ਤੱਕ ਸੀਮਤ ਰਹਿਣ ਨਾਲ ਸੰਸਾਰਿਕ ਅਰਥਵਿਵਸਥਾ ਨੂੰ ਹੋਵੇਗਾ ਫਾਇਦਾ

05/24/2018 11:58:53 PM

ਬੋਸਟਨ— ਜਲਵਾਯੂ ਬਦਲਾਅ ਕਾਰਨ ਵੱਧ ਰਹੇ ਤਾਪਮਾਨ ਨੂੰ ਜੇ 1.5 ਡਿਗਰੀ ਸੈਲਸੀਅਸ ਤੱਕ ਸੀਮਤ ਨਹੀਂ ਰੱਖਿਆ ਗਿਆ ਤਾਂ ਅਗਲੀ ਸਦੀ ਤੱਕ ਦੁਨੀਆ ਦੀ ਅਰਥਵਿਵਸਥਾ ਨੂੰ ਖਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਪੈਰਿਸ ਸਮਝੌਤੇ ਤਹਿਤ 195 ਦੇਸ਼ਾਂ ਨੇ ਇਸ ਸਦੀ ਦੇ ਔਸਤ ਤਾਪਮਾਨ ਵਿਚ ਵਾਧੇ ਨੂੰ ਦੋ ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦਾ ਸੰਕਲਪ ਲਿਆ ਹੈ। ਉਦਯੋਗੀਕਰਨ ਸ਼ੁਰੂ ਹੋਣ ਤੋਂ ਬਾਅਦ ਧਰਤੀ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ਵੱਧ ਚੁੱਕਾ ਹੈ। ਇਹ ਸਮਝੌਤਾ ਸਾਰਿਆਂ ਦੇਸ਼ਾਂ ਨੂੰ ਸੰਸਾਰਿਕ ਤਾਪਮਾਨ ਵਿਚ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਰੱਖਣ ਦੀ ਕੋਸ਼ਿਸ਼ ਕਰਨ ਲਈ ਵੀ ਕਹਿੰਦਾ ਹੈ। ਤਾਪਮਾਨ ਨੂੰ ਸੀਮਤ ਕਰਨ ਨਾਲ ਜੁੜੇ ਇਨ੍ਹਾਂ ਟੀਚਿਆਂ ਤੋਂ ਆਰਥਿਕ ਫਾਇਦੇ ਨੂੰ ਹੁਣ ਤੱਕ ਨਹੀਂ ਸਮਝਿਆ ਗਿਆ ਹੈ।  ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਬਦਲਾਅ ਕਾਰਨ ਵਧਣ ਵਾਲੇ ਤਾਪਮਾਨ ਨੂੰ ਦੋ ਡਿਗਰੀ ਦੀ ਥਾਂ 1.5 ਡਿਗਰੀ ਤੱਕ ਸੀਮਤ ਕਰਨ ਨਾਲ ਦੁਨੀਆ ਦੀਆਂ ਤਿੰਨ ਵੱਡੀਆਂ ਅਰਥਵਿਵਸਥਾ ਅਤੇ ਸੰਸਾਰਿਕ ਆਬਾਦੀ ਦੇ ਲੱਗਭਗ 90 ਫੀਸਦੀ ਹਿੱਸੇ ਨੂੰ ਆਰਥਿਕ ਰੂਪ ਨਾਲ ਫਾਇਦਾ ਹੋਵੇਗਾ।


Related News