ਲੀਬੀਆ ''ਚ ਗੁਪਤ ਜੇਲ ''ਚੋ ਦੌੜੇ ਲੋਕਾਂ ਨੂੰ ਮਾਰੀ ਗੋਲੀ, 15 ਦੀ ਮੌਤ

05/26/2018 10:38:52 AM

ਤ੍ਰਿਪੋਲੀ— ਡਾਕਟਰਾਂ ਨੇ ਅੱਜ ਦੱਸਿਆ ਕਿ ਮਨੁੱਖ ਤਸਕਰਾਂ ਵੱਲੋਂ ਬੰਦੀ ਬਣਾ ਕੇ ਰੱਖੇ ਗਏ 100 ਤੋਂ ਵਧ ਪ੍ਰਵਾਸੀ ਅਤੇ ਸ਼ਰਣਾਰਥੀਆਂ ਨੂੰ ਉਤਰੀ ਪੱਛਮੀ ਲੀਬੀਆ ਦੀ ਗੁਪਤ ਜੇਲ ਵਿਚੋਂ ਦੌੜਨ ਦੌਰਾਨ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਵਿਚ ਦਰਜਨਾਂ ਲੋਕ ਜ਼ਖਮੀ ਹੋਏ ਹਨ। ਅੰਤਰਰਾਸ਼ਟਰੀ ਮੈਡੀਕਲ ਸੰਗਠਨ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਹੋਈ ਘਟਨਾ ਵਿਚ ਬਚੇ ਲੋਕਾਂ ਨੇ ਦੱਸਿਆ ਕਿ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋਈ ਹੈ ਅਤੇ ਤਕਰੀਬਨ 40 ਹੋਰ ਜ਼ਖਮੀ ਹੋਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ।
ਸੰਗਠਨ ਨੇ ਦੱਸਿਆ ਕਿ ਬਾਨੀ ਵਲੀਦ ਸ਼ਹਿਰ ਵਿਚੋਂ ਬੱਚ ਕੇ ਦੌੜੇ ਲੋਕਾਂ ਨੂੰ ਫਿਰ ਤੋਂ ਬੰਦੀ ਬਣਾਉਣ ਲਈ ਅਗਵਾਕਰਤਾ ਅਤੇ ਬੰਦੂਕਧਾਰੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਅਜਿਹੇ ਵਿਚ ਸੁਰੱਖਿਆ ਬਲਾਂ, ਹਸਪਤਾਲ ਅਤੇ ਨਗਰ ਬਾਡੀਜ਼ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਬਚੇ ਹੋਏ ਲੋਕਾਂ ਵਿਚ ਜ਼ਿਆਦਾਤਰ ਇਰੀਟਰਿਆ, ਇਥੋਪੀਆ ਅਤੇ ਸੋਮਾਲੀਆ ਦੇ ਕੁੜੀਆਂ-ਮੁੰਡੇ ਹਨ ਜੋ ਯੂਰਪ ਵਿਚ ਸ਼ਰਣ ਹਾਸਲ ਕਰਨ ਦੀ ਕੋਸ਼ਿਸ਼ ਵਿਚ ਸਨ। ਸੰਗਠਨ ਨੇ ਦੱਸਿਆ ਕਿ ਕੁੱਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ 3 ਸਾਲ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ। ਕਈ ਲੋਕਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਸਾਫ ਨਜ਼ਰ ਆ ਰਹੇ ਸਨ।


Related News