ਮਜ਼ਦੂਰੀ ਕਰਨ ਗਈ ਔਰਤ ਦਾ ਤੇਜ਼ ਹਥਿਆਰ ਨਾਲ ਕੀਤਾ ਕਤਲ
Saturday, May 05, 2018 - 04:39 PM (IST)

ਬਾਂਦਾ— ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲੇ ਦੇ ਖੰਨਾ ਖੇਤਰ ਦੇ ਗਿਓੜੀ ਪਿੰਡ ਸਾਬਕਾ ਪ੍ਰਧਾਨ ਦੇ ਘਰ ਮਜ਼ਦੂਰੀ ਕਰਨ ਗਈ ਇਕ ਦਲਿਤ ਔਰਤ ਦਾ ਕੁਲਹਾੜੀ ਨਾਲ ਕੱਟ ਕੇ ਕਤਲ ਕਰ ਦਿੱਤਾ ਗਿਆ।
ਪੁਲਸ ਅਧਿਕਾਰੀ ਐਨ. ਕੋਲਾਂਚੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਔਰਤ ਦਲਿਤ ਗਿਰੀਜਾ (35) ਸਾਲਾਂ ਪਤੀ ਨਾਲ ਸਾਬਕਾ ਪ੍ਰਧਾਨ ਬਲਰਾਮ ਦਾਦੀ ਦੇ ਪਸ਼ੂਵਾੜੇ 'ਚ ਮਜ਼ਦੂਰੀ ਕਰਨ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਰਾਮਗੁਲਾਬ, ਸਾਬਕਾ ਪ੍ਰਧਾਨ ਦੇ ਪਸ਼ੂਵਾੜੇ ਤੋਂ ਗੋਹੇ ਦੀ ਖਾਦ ਟ੍ਰੈਕਟਰ 'ਚ ਭਰ ਕੇ ਟ੍ਰੈਕਟਰ ਚਾਲਕ ਸੀਤਾਰਾਮ ਨਾਲ ਖੇਤ ਚਲਾ ਗਿਆ ਅਤੇ ਔਰਤ ਉੱਥੇ ਹੀ ਰੁਕ ਗਈ। ਇਸ ਦੌਰਾਨ ਅਣਜਾਣ ਹਮਲਾਵਰ ਨੇ ਕੁਲਹਾੜੀ ਨਾਲ ਕੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਭੱਜ ਗਿਆ।
ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਨੇ ਖੂਨ ਨਾਲ ਭਰੀ ਕੁਲਹਾੜੀ ਕੋਲ ਹੀ ਸੁੱਟ ਦਿੱਤੀ ਸੀ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਸੰਬੰਧ 'ਚ ਅਣਜਾਣ ਹਮਲਾਵਰ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਐੱਮ. ਪੀ. ਨੇ ਦੱਸਿਆ ਕਿ ਹੱਤਿਆ ਦੀ ਵਜ੍ਹਾ ਦਾ ਹੁਣ ਤੱਕ ਪਤਾ ਨਹੀਂ ਚੱਲਿਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।