ਨਾਬਾਲਗਾ ਨੂੰ ਕਿਡਨੈਪ ਤੇ ਜਬਰ-ਜ਼ਨਾਹ ਕਰਨ ਵਾਲਾ ਜੇਲ ਭੇਜਿਆ

Sunday, May 20, 2018 - 06:41 AM (IST)

ਨਾਬਾਲਗਾ ਨੂੰ ਕਿਡਨੈਪ ਤੇ ਜਬਰ-ਜ਼ਨਾਹ ਕਰਨ ਵਾਲਾ ਜੇਲ ਭੇਜਿਆ

ਜਲੰਧਰ, (ਮ੍ਰਿਦੁਲ)- ਬੂਟਾ ਪਿੰਡ ਦੀ ਰਹਿਣ ਵਾਲੀ 14 ਸਾਲਾ ਲੜਕੀ ਨੂੰ ਮੋਟਰਸਾਈਕਲ 'ਤੇ ਕਿਡਨੈਪ ਕਰ ਕੇ ਤਿੰਨ ਵਾਰ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਕੋਰਟ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ। ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬੂਟਾ ਪਿੰਡ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਸ ਨੂੰ ਬਿਆਨ ਦਿੱਤੇ ਕਿ ਉਸ ਦੀ ਬੇਟੀ ਨੂੰ ਇਲਾਕੇ 'ਚ ਹੀ ਰਹਿਣ ਵਾਲਾ ਲੜਕਾ ਮੋਟਰਸਾਈਕਲ 'ਤੇ ਡਰਾ-ਧਮਕਾ ਕੇ ਬਿਠਾ ਕੇ ਲੈ ਗਿਆ ਅਤੇ ਬਾਅਦ 'ਚ ਉਸ ਨਾਲ ਤਿੰਨ ਵਾਰ ਜਬਰ-ਜ਼ਨਾਹ ਕੀਤਾ।
ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਸ਼ਟੀ ਹੋਣ 'ਤੇ ਮੁਲਜ਼ਮ ਦੀ ਭਾਲ 'ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਐੱਸ. ਐੱਚ. ਓ. ਨੇ ਦੱਸਿਆ ਕਿ ਮੁਲਜ਼ਮ ਨੂੰ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਉਸ ਦੇ ਘਰੋਂ ਹੀ ਗ੍ਰਿਫਤਾਰ ਕੀਤਾ ਤੇ ਕੋਰਟ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ। 


Related News