ਜੇਰੇਮੀ ਨੇ ਏਸ਼ੀਆਈ ਯੁਵਾ ਅਤੇ ਜੂਨੀਅਰ ਵੇਟਲਿਫਟਰ ਚੈਂਪੀਅਨਸ਼ਿਪ ''ਚ ਜਿੱਤੇ ਤਮਗੇ

Wednesday, Apr 25, 2018 - 05:00 PM (IST)

ਨਵੀਂ ਦਿੱਲੀ (ਬਿਊਰੋ)— ਭਾਰਤ ਦੇ ਜੇਰੇਮੀ ਲਾਲਰਿਨਨੁੰਗਾ (56 ਕਿਲੋਗ੍ਰਾਮ) ਨੇ 250 ਕਿਲੋਗ੍ਰਾਮ ਦੀ ਆਪਣੀ ਸਰਵਸ਼੍ਰੇਸ਼ਠ ਕੋਸ਼ਿਸ਼ ਦੇ ਨਾਲ ਉਜ਼ਬੇਕਿਸਤਾਨ ਦੇ ਉਰਗੇਂਚ 'ਚ ਏਸ਼ੀਆਈ ਯੁਵਾ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਯੁਵਾ ਵਰਗ 'ਚ ਚਾਂਦੀ ਜਦਕਿ ਜੂਨੀਅਰ ਵਰਗ 'ਚ ਕਾਂਸੀ ਤਮਗਾ ਜਿੱਤਿਆ ਹੈ। 

15 ਸਾਲਾਂ ਦੇ ਲਾਲਰਿਨਨੁੰਗਾ ਨੇ 250 ਕਿਲੋਗ੍ਰਾਮ ਭਾਰ ਚੁੱਕ ਕੇ ਯੁਵਾ ਲੜਕਿਆਂ ਅਤੇ ਜੂਨੀਅਰ ਪੁਰਸ਼ ਦੋਹਾਂ ਵਰਗਾਂ 'ਚ ਨਵੇਂ ਰਾਸ਼ਟਰੀ ਰਿਕਾਰਡ ਬਣਾਏ। ਯੁਵਾ ਲੜਕਿਆਂ ਦੇ ਵਰਗ 'ਚ ਸਿਧਾਂਤ ਗੋਗੋਈ 243 ਕਿਲੋਗ੍ਰਾਮ ਭਾਰ ਉਠਾ ਕੇ ਕਾਂਸੀ ਤਮਗਾ ਜਿੱਤਣ 'ਚ ਸਫਲ ਰਹੇ। ਇਸ ਤੋਂ ਪਹਿਲਾਂ ਓਡੀਸ਼ਾ ਦੀ ਛਿਲੀ ਦਲਬੇਹੜਾ ਨੇ ਜੂਨੀਅਰ ਮਹਿਲਾ 48 ਕਿਲੋਗ੍ਰਾਮ ਵਰਗ 'ਚ ਚਾਂਦੀ ਜਦਕਿ ਸਨੇਹਾ ਸੋਰੇਨ ਨੇ ਵੀ ਯੁਵਾ ਲੜਕੀਆਂ ਦੇ ਇਸੇ ਭਾਰ ਵਰਗ 'ਚ ਕਾਂਸੀ ਤਮਗਾ ਜਿੱਤਿਆ।


Related News