...ਤੇ ਹੁਣ ਤੁਸੀਂ ਵੀ ਖਾ ਸਕੋਗੇ ''ਜੇਲ ਦੀ ਰੋਟੀ''

Wednesday, May 02, 2018 - 09:51 AM (IST)

ਚੰਡੀਗੜ੍ਹ : ਸਰਕਾਰ ਹੁਣ ਜੇਲ ਦੀ ਰੋਟੀ ਵੇਚਣ ਦੀ ਤਿਆਰੀ ਕਰ ਰਹੀ ਹੈ। ਨਵੇਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੁਝਾਅ ਆਏ ਹਨ ਕਿ ਸਾਰੇ ਲੋਕਾਂ ਨੂੰ ਜੋਤਸ਼ੀਆਂ ਦੀ ਰਾਏ 'ਚ ਜੇਲ ਦੀ ਰੋਟੀ ਖਾਣ ਨੂੰ ਕਿਹਾ ਜਾਂਦਾ ਹੈ। ਉਹ ਲੋਕ ਜੇਲ ਦੀ ਰੋਟੀ ਲਈ ਹਰ ਤਰ੍ਹਾਂ ਦੇ ਜੁਗਾੜ ਲਾਉਂਦੇ ਹਨ। ਹੁਣ ਇਸ ਦੇ ਮੱਦੇਨਜ਼ਰ ਜੇਲਾਂ ਦੇ ਬਾਹਰ ਕੰਟੀਨ ਖੋਲ੍ਹੇ ਜਾਣ ਦਾ ਪ੍ਰਸਤਾਵ ਸਰਕਾਰ ਨੂੰ ਦਿੱਤਾ ਗਿਆ ਹੈ। ਕੰਟੀਨ ਤੋਂ ਦੋ ਤਰ੍ਹਾਂ ਨਾਲ ਲਾਭ ਹੋਵੇਗਾ ਕਿ ਜੇਲਾਂ 'ਚ ਕੈਦੀਆਂ ਨਾਲ ਮੁਲਾਕਾਤ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਵੀ ਖਾਣਾ ਮੁਹੱਈਆ ਹੋ ਸਕੇਗਾ ਅਤੇ ਜਿਨ੍ਹਾਂ ਨੇ ਜੇਲ ਦੀ ਰੋਟੀ ਖਾਣੀ ਹੋਵੇ, ਉਹ ਵੀ ਖਾਣਾ ਲੈ ਸਕਦੇ ਹਨ। ਇਸ ਦਾ ਰੇਟ ਅਜੇ ਤੈਅ ਨਹੀਂ ਕੀਤਾ ਗਿਆ ਹੈ ਪਰ 200 ਰੁਪਏ ਪ੍ਰਤੀ ਪਲੇਟ ਖਾਣ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਹੈ। ਰੰਧਾਵਾ ਨੇ ਮੰਗਲਵਾਰ ਨੂੰ ਗ੍ਰਹਿ ਸਕੱਤਰ ਸਮੇਤ ਸਾਰੇ ਜੇਲ ਦੇ ਅਧਿਕਾਰੀਆਂ ਨਾਲ ਦੋ ਘੰਟੇ ਤੱਕ ਚੱਲੀ ਬੈਠਕ 'ਚ ਅਹਿਮ ਫੈਸਲੇ ਲਏ। ਜੇਲ ਮੰਤਰੀ ਨੇ ਕਿਹਾ ਕਿ ਜੇਲਾਂ 'ਚ ਕੁਰਸੀ ਅਤੇ ਮੇਜ ਬਣਾਉਣ ਦਾ ਕੰਮ ਹੁੰਦਾ ਹੈ। ਸਕੂਲਾਂ 'ਚ ਇਨ੍ਹਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਬੰਧਿਤ ਪੈਰਾਮੀਟਰ 'ਤੇ ਇਨ੍ਹਾਂ ਦੇ ਨਿਰਮਾਣ ਦੀ ਕਵਾਇਦ ਸ਼ੁਰੂ ਕਰਵਾਈ ਜਾ ਰਹੀ ਹੈ। ਨਾਲ ਹੀ 'ਮਾਰਕਫੈੱਡ' ਜੇਲਾਂ 'ਚ ਕੈਦੀਆਂ ਵਲੋਂ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਦੀ ਮਾਰਕੀਟਿੰਗ ਅਤੇ ਉਨ੍ਹਾਂ ਦੀ ਵਿਕਰੀ ਵੀ ਕਰੇਗਾ। 


Related News