ਇਟਾਲੀਅਨ ਓਪਨ : ਸੈਮੀਫਾਈਨਲ ''ਚ ਸ਼ਾਰਾਪੋਵਾ ਅਤੇ ਹਾਲੇਪ ਹੋਣਗੀਆਂ ਆਹਮੋ-ਸਾਹਮਣੇ

Saturday, May 19, 2018 - 06:35 PM (IST)

ਇਟਾਲੀਅਨ ਓਪਨ : ਸੈਮੀਫਾਈਨਲ ''ਚ ਸ਼ਾਰਾਪੋਵਾ ਅਤੇ ਹਾਲੇਪ ਹੋਣਗੀਆਂ ਆਹਮੋ-ਸਾਹਮਣੇ

ਰੋਮ — ਵਿਸ਼ਵ ਦੀ ਪਹਿਲੇ ਸਥਾਨ 'ਤੇ ਰਹਿ ਚੁੱਕੀ ਟੈਨਿਸ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਸਾਲ ਦੇ ਦੂਜੇ ਸਲੇਮ ਫ੍ਰੈਂਚ ਓਪਨ ਦੇ ਲਈ ਆਪਣੀ ਸਖਤ ਤਿਆਰੀਆਂ ਦਾ ਸੰਕੇਤ ਦਿੰਦੇ ਹੋਏ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸ਼ਾਰਾਪੋਵਾ ਨੇ ਕੁਆਰਟਰ ਫਾਈਨਲ 'ਚ ਮੌਜੂਦ ਫ੍ਰੈਂਚ ਓਪਨ ਚੈਂਪੀਅਨ ਯੇਲੇਨਾ ਓਸਤਾਪੇਂਕੋ ਨੂੰ 6-7, 6-4, 7-5 ਨਾਲ ਹਰਾਇਆ ਹੈ। 31 ਸਾਲਾਂ ਸ਼ਾਰਾਪੋਵਾ 3 ਸਾਲਾਂ 'ਚ ਪਹਿਲੀ ਵਾਰ ਰੋਮ ਦੇ ਸੈਮੀਫਾਈਨਲ 'ਚ ਪਹੁੰਚੀ ਹੈ। ਰੂਸੀ ਖਿਡਾਰਨ ਦਾ ਸੈਮੀਫਾਈਨਲ 'ਚ ਚੋਟੀ ਦੀ ਅਤੇ ਵਿਸ਼ਵ ਦੀ ਪਹਿਲੇ ਸਥਾਨ ਦੀ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨਾ ਮੁਕਾਬਲਾ ਹੋਵੇਗਾ। ਹਾਲੇਪ ਨੇ ਇਕ ਹੋਰ ਕੁਆਰਟਰਫਾਈਨਲ 'ਚ ਗਾਰਸੀਆ ਨੂੰ 6-2, 6-3 ਨਾਲ ਹਰਾਇਆ।

ਹੋਰ ਆਖਰੀ 8 ਮੈਚਾਂ 'ਚ ਐਸਤੋਨਿਆ ਦੀ ਏਨੇਟ ਕੋਂਟਾਵੇਟ ਨੇ ਵਿਸ਼ਵ ਦੀ ਨੰਬਰ 2 ਖਿਡਾਰਨ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ ਨੂੰ 6-3, 6-1 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ, ਜਿਸ 'ਚ ਉਸ ਦੇ ਸਾਹਮਣੇ ਸਾਬਕਾ ਚੈਂਪੀਅਨ ਯੁਕ੍ਰੇਨ ਦੀ ਏਲੀਨਾ ਸਵਿਤੋਲਿਨਾ ਦੀ ਨਾਲ ਚੁਣੌਤੀ ਹੋਵੇਗੀ, ਜਿਸ ਨੇ ਸਾਬਕਾ ਨੰਬਰ ਇਕ ਐਂਜਲਿਕ ਕੇਰਬਰ ਨੂੰ 6-4, 6-4 ਨਾਲ ਹਰਾਇਆ।


Related News