ਸਿਰਫ ਕ੍ਰਿਕਟ ਹੀ ਨਹੀਂ ਇਨ੍ਹਾਂ ਖੇਡਾਂ 'ਚ ਵੀ ਰਿਕਾਰਡ ਦਰਜ ਕਰ ਚੁੱਕੇ ਹਨ ਏ.ਬੀ. ਡੀਵਿਲੀਅਰਸ

05/24/2018 11:34:23 AM

ਨਵੀਂ ਦਿੱਲੀ—ਦੱਖਣੀ ਅਫਰੀਕਾ ਦੇ ਦਿੱਗਜ਼ ਖਿਡਾਰੀ ਏ.ਬੀ. ਡੀਵਿਲੀਅਰਸ ਨੇ ਸੰਨਿਆਸ ਲੈਣ ਦਾ ਐਲਾਨ ਕਰ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਡੀਵਿਲੀਅਰਸ ਨੇ ਸਾਰੇ ਤਰ੍ਹਾਂ ਦੇ ਫਾਰਮੈਟ ਤੋਂ ਰਿਟਾਰਇਰਮੈਟ ਦਾ ਐਲਾਨ ਕੀਤਾ ਹੈ। ਲਾਇਰਜ਼ ਨੇ 114 ਟੈਸਟ ਖੇਡ ਕੇ 8765 ਦੌੜਾਂ ਬਣਾਈਆਂ। ਉਥੇ 228 ਵਨਡੇਅ 'ਚ 9577, ਅਤੇ ਟੀ-20 'ਚ 78 ਮੈਚ ਖੇਡ ਕੇ 1672 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਨਾਮ ਟੈਸਟ 'ਚ 22 ਅਤੇ ਵਨਡੇਅ 'ਚ 35 ਸੈਕੜੇ ਦਰਜ ਹਨ। ਡੀਵਿਲੀਅਰਸ ਦੇ ਨਾਮ ਅੰਤਰਰਾਸ਼ਟਰੀ ਵਨਡੇਅ ਕ੍ਰਿਕਟ 'ਚ ਸਭ ਤੋਂ ਤੇਜ਼ 31 ਗੇਂਦਾਂ ਦਾ ਸ਼ਤਕ ਲਗਾਉਣ ਦਾ ਵਿਸ਼ਵ ਰਿਕਾਰਡ ਹੈ।
ਪਰ ਡੀਵਿਲੀਅਰਸ ਦੇ ਬਾਰੇ 'ਚ ਇਕ ਗੱਲ ਸ਼ਾਇਦ ਹੀ ਕੋਈ ਜਾਣਦਾ ਹੈ ਕਿ ਡੀਵਿਲੀਅਰਸ ਨਾ ਸਿਰਫ ਇਕ ਬਿਹਤਰੀਨ ਕ੍ਰਿਕਟਰ ਹਨ, ਬਲਕਿ ਸਹੀ ਮਾਇਨੇ 'ਚ ਇਕ ਸਪੋਰਟਸ ਪਰਸਨ ਵੀ ਹਨ। ਇੰਨੀ ਹੀ ਨਹੀਂ ਡੀਵਿਲੀਅਰਸ ਕ੍ਰਿਕਟ ਦੇ ਇਲਾਵਾ ਰਗਬੀ, ਹਾਕੀ , ਫੁੱਟਬਾਲ ਸਮੇਤ ਕਈ ਖੇਡਾਂ 'ਚ ਵੀ ਆਪਣੇ ਨਾਮ ਰਿਕਾਰਡ ਦਰਜ ਕਰ ਚੁੱਕੇ ਹਨ।

- ਰਾਸ਼ਟਰੀ ਜੂਨੀਅਰ ਹਾਕੀ ਟੀਮ 'ਚ ਚੁਣੇ ਗਏ
-ਰਾਸ਼ਟਰੀ ਜੂਨੀਅਰ ਫੁੱਟਬਾਲ ਟੀਮ 'ਚ ਚੁਣੇ ਗਏ
-ਜੂਨੀਅਰ ਰਗਬੀ ਟੀਮ ਦੇ ਕਪਤਾਨ ਰਹੇ
- ਦੱਖਣੀ ਅਫਰੀਕਾ ਦੇ ਜੂਨੀਅਰ ਡੇਵਿਸ ਕਪ ਟੈਨਿਸ ਦੇ ਵੀ ਮੈਂਬਰ ਰਹੇ
-ਛੈ ਸਕੂਲ ਤੈਰਾਕੀ ਰਿਕਾਰਡ ਉਨ੍ਹਾਂ ਦੇ ਨਾਮ ਹੈ
- ਜੂਨੀਅਰ ਲੇਵਲ ਦੇ ਦੱਖਣੀ ਅਫਰੀਕਾ 100 ਮੀਟਰ ਦੇ ਸਭ ਤੋਂ ਤੇਜ਼ ਧਾਵਕ
-ਇਕ ਬਿਹਤਰੀਨ ਗੋਲਫਰ
-ਅੰਡਰ-19 ਬੈਡਮਿੰਟਨ ਚੈਂਪੀਅਨ
- ਨੇਲਸਨ ਮੰਡੇਲਾ ਤੋਂ ਸਾਇੰਸ ਪ੍ਰੋਜੈਕਟ ਦੇ ਲਈ ਮੈਡਲ ਜਿੱਤਿਆ।

ਆਈ.ਪੀ.ਐੱਲ. ਦੇ 11ਵੇਂ ਸੀਜ਼ਨ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ ਨਾਲ ਖੇਡਣ ਵਾਲੀ ਏ.ਬੀ. ਡੀਵਿਲੀਅਰਸ ਨੇ ਸਵਦੇਸ਼ ਜਾ ਕੇ ਉਸੇ ਮੈਦਾਨ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ, ਜਿੱਥੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਸਰੀਰ ਨੂੰ ਸੰਨਿਆਸ ਲੈਣ ਦੀ ਅਹਿਮ ਵਜ੍ਹਾ ਦੱਸਣ ਵਾਲੇ ਡੀਵਿਲੀਅਰਸ ਦੇ ਮੁਤਾਬਕ ਹੁਣ ਉਹ ਥੱਕ ਚੁੱਕੇ ਹਨ।


Related News