ਸੋਨੇ ਦੀ ਤਸਕਰੀ ਦੇ ਮਾਮਲੇ ''ਚ ਸ਼੍ਰੀਲੰਕਾ ਦੇ ਹਵਾਈ ਅੱਡੇ ਤੋਂ ਭਾਰਤੀ ਨਾਗਰਿਕ ਗ੍ਰਿਫਤਾਰ
Monday, May 21, 2018 - 04:30 AM (IST)

ਕੋਲੰਬੋ — ਸ਼੍ਰੀਲੰਕਾ ਦੇ ਕਸਟਮ ਵਿਭਾਗ ਦੇ ਅਧਿਕਾਰੀਆਂ ਹਵਾਈ ਅੱਡੇ ਤੋਂ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਚੇ 4 ਕਰੋੜ ਰੁਪਏ ਮੁੱਲ ਦੇ ਸੋਨੇ ਦੇ 4 ਕਿਲੋਗ੍ਰਾਮ ਬਿਸਕੁਟ ਦੀ ਤਸਕਰੀ ਕਰਨ ਦਾ ਦੋਸ਼ ਹੈ।
ਦੋਸ਼ੀ ਨੇ ਚੇੱਨਈ ਤੋਂ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਉਸ 'ਤੇ ਸ਼ੱਕ ਹੋਇਆ। ਸਥਾਨਕ ਅਖਬਾਰ ਮੁਤਾਬਕ ਅਧਿਕਾਰੀਆਂ ਦੇ ਪੁੱਛਗਿਛ ਦੌਰਾਨ ਉਸ ਵੱਲੋਂ ਲੁਕਾਏ ਦਏ ਸੋਨੇ ਦੇ ਬਿਸਕੁਟਾਂ ਦੇ ਬਾਰੇ 'ਚ ਜਾਣਕਾਰੀ ਮਿਲੀ। ਕਸਟਮ ਵਿਭਾਗ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।