ਇੰਦਰਾਣੀ ਮੁਖਰਜੀ ਨੂੰ ਛਾਤੀ ''ਚ ਦਰਦ ਦੀ ਸ਼ਿਕਾਇਤ, ਹਸਪਤਾਲ ਵਿਚ ਕਰਵਾਇਆ ਗਿਆ ਭਰਤੀ

06/02/2018 1:11:04 PM

ਮੁੰਬਈ — ਸ਼ੀਨਾ ਬੋਰਾ ਹੱਤਿਆ ਮਾਮਲੇ ਦੀ ਮੁੱਖ ਦੋਸ਼ੀ ਅਤੇ ਸਾਬਕਾ ਮੀਡੀਆ ਕਾਰਜਕਾਰੀ ਇੰਦਰਾਣੀ ਮੁਖਰਜੀ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤ ਹੋਣ ਤੋਂ ਬਾਅਦ ਬੀਤੀ ਰਾਤ ਜੇ.ਜੇ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਡਾਕਟਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਜੇਲ 'ਚ ਬੰਦ ਹੈ ਇੰਦਰਾਣੀ ਮੁਖਰਜੀ
ਉਨ੍ਹਾਂ ਨੇ ਦੱਸਿਆ ਕਿ ਆਈ.ਐੱਨ.ਐਕਸ. ਮੀਡੀਆ ਦੀ ਸਹਿ-ਸੰਸਥਾਪਕ 46 ਸਾਲਾਂ ਇੰਦਰਾਣੀ ਮੁਖਰਜੀ ਬਾਇਕਲਾ ਮਹਿਲਾ ਜੇਲ ਵਿਚ ਬੰਦ ਹੈ। ਉਨ੍ਹਾਂ ਨੇ ਰਾਤ ਕਰੀਬ ਸਾਢੇ 11 ਵਜੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਦੋ ਮਹੀਨਿਆਂ ਵਿਚ ਇਹ ਦੂਸਰਾ ਮੌਕਾ ਹੈ ਜਦੋਂ ਮੁਖਰਜੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬੇਟੀ ਸ਼ੀਨਾ ਬੋਰਾ ਦੀ ਹੱਤਿਆ ਦੇ ਮਾਮਲੇ ਵਿਚ ਇੰਦਰਾਣੀ ਦੇ ਖਿਲਾਫ ਮੁਕੱਦਮਾ ਚਲ ਰਿਹਾ ਹੈ।

 


Related News