ਸ਼ੇਤਰੀ ਦਾ ਆਪਣੇ 100ਵੇਂ ਮੈਚ ''ਚ ਡਬਲ, ਭਾਰਤ ਨੇ ਕੀਨੀਆ ਨੂੰ ਹਰਾਇਆ

Tuesday, Jun 05, 2018 - 01:29 AM (IST)

ਸ਼ੇਤਰੀ ਦਾ ਆਪਣੇ 100ਵੇਂ ਮੈਚ ''ਚ ਡਬਲ, ਭਾਰਤ ਨੇ ਕੀਨੀਆ ਨੂੰ ਹਰਾਇਆ

ਮੁੰਬਈ— ਕਪਤਾਨ ਤੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਦੇ ਡਬਲ ਕਮਾਲ ਨਾਲ ਭਾਰਤ ਨੇ ਕੀਨੀਆ ਨੂੰ ਹੋਰੀ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਸੋਮਵਾਰ ਨੂੰ 3-0 ਦੇ ਵੱਡੇ ਫਰਕ ਨਾਲ ਹਰਾਇਆ।ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਚੀਨੀ ਤਾਈਪੇ ਨੂੰ 5-0 ਨਾਲ ਹਰਾਇਆ ਸੀ ਤੇ ਉਸ ਮੁਕਾਬਲੇ ਵਿਚ ਸ਼ੇਤਰੀ ਨੇ ਹੈਟ੍ਰਿਕ ਲਾਈ ਸੀ। ਸ਼ੇਤਰੀ ਹੁਣ ਤਕ ਦੋ ਮੈਚਾਂ ਵਿਚ ਪੰਜ ਗੋਲ ਕਰ ਚੁੱਕਾ ਹੈ।
ਅੰਧਰੇ ਸਪੋਰਟਸ ਕੰਪਲੈਕਸ ਵਿਚ ਖੇਡੇ ਗਏ ਇਸ ਟੂਰਨਾਮੈਂਟ ਵਿਚ ਸ਼ੇਤਰੀ ਦੀ ਅਪੀਲ ਦਾ ਅਸਰ ਨਜ਼ਰ ਆਇਆ ਤੇ ਪੂਰਾ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ। ਸ਼ੇਤਰੀ ਨੇ ਪਹਿਲਾ ਮੈਚ ਲੱਗਭਗ ਖਾਲੀ ਰਹਿਣ ਤੋਂ ਬਾਅਦ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਅਪੀਲ ਕੀਤੀ ਸੀ ਤੇ ਦਰਸ਼ਕ ਵੱਡੀ ਗਿਣਤੀ ਵਿਚ ਮੈਚ ਦੇਖਣ ਪਹੁੰਚੇ । ਸ਼ੇਤਰੀ ਨੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ ਤੇ ਮੈਚ ਵਿਚ ਦੋ ਗੋਲ ਕੀਤੇ। 
ਸ਼ੇਤਰੀ ਭਾਰਤ ਲਈ 100 ਕੌਮਾਂਤਰੀ ਮੈਚ ਖੇਡਣ ਵਾਲਾ ਦੂਜਾ ਭਾਰਤੀ ਬਣਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਕਪਤਾਨ ਤੇ ਸਟ੍ਰਾਈਕ ਬਾਈਚੁੰਗ ਭੂਟੀਆ ਦੇ ਨਾਂ ਸੀ। ਸ਼ੇਤਰੀ ਨੇ 68ਵੇਂ ਤੇ ਮੈਚ ਦੇ ਇੰਜਰੀ ਸਮੇਂ ਵਿਚ ਗੋਲ ਕੀਤੇ ਜਦਕਿ ਭਾਰਤ ਦਾ ਇਕ ਹੋਰ ਗੋਲ ਜੇਜੇ ਲਾਲਪੇਖਲੂਆ ਨੇ 71ਵੇਂ ਮਿੰਟ ਵਿਚ ਕੀਤਾ। 
ਭਾਰਤ ਦਾ ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ ਵਿਚ ਤੀਜਾ ਮੁਕਾਬਲਾ ਨਿਊਜ਼ੀਲੈਂਡ ਨਾਲ 7 ਜੂਨ ਨੂੰ ਹੋਵੇਗਾ।


Related News