ਪਾਕਿਸਤਾਨ ਵਿਚ ਵਿਅਕਤੀ ਨੇ ਝੂਠੀ ਸ਼ਾਨ ਦੇ ਨਾਂ ''ਤੇ ਭੈਣ, ਰਿਸ਼ਤੇਦਾਰ ਨੂੰ ਕੀਤਾ ਕਤਲ
Sunday, May 20, 2018 - 07:42 PM (IST)

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਵਿਅਕਤੀ ਨੇ ਝੂਠੀ ਸ਼ਾਨ ਦੇ ਨਾਂ 'ਤੇ ਆਪਣੀ 18 ਸਾਲਾ ਭੈਣ ਅਤੇ ਇਕ ਰਿਸ਼ਤੇਦਾਰ ਨੂੰ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਨਿਊਜ਼ ਪੇਪਰ ਡਾਨ ਦੀ ਖਬਰ ਮੁਤਾਬਕ ਜੈਕਬਾਬਾਦ ਸ਼ਹਿਰ ਵਿਚ ਕਲ ਇਕ ਆਟੋਮੈਟਿਕ ਰਾਈਫਲ ਨਾਲ ਦੋਹਾਂ ਨੂੰ ਕਤਲ ਕਰ ਦਿੱਤਾ ਗਿਆ। ਸੀਨੀਅਰ ਪੁਲਸ ਅਧਿਕਾਰੀ ਜਾਨ ਮੁਹੰਮਦ ਸੁਮਰੂ ਨੇ ਦੱਸਿਆ ਕਿ ਮੁਲਜ਼ਮ ਨੂੰ ਆਪਣੀ ਭੈਣ ਅਤੇ 20 ਸਾਲ ਦੇ ਕਰੀਬੀ ਰਿਸ਼ਤੇਦਾਰ ਅੱਲਾਹ ਬਖਸ਼ ਦਹਾਨੀ ਵਿਚਾਲੇ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ ਅਤੇ ਇਸੇ ਕਾਰਨ ਉਸ ਨੇ ਦੋਹਾਂ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਸ ਨੇ ਸ਼ਾਨ ਦੇ ਨਾਂ ਉੱਤੇ ਕਤਲ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿਚ ਮੁਲਜ਼ਮ ਦੇ ਪਿਤਾ ਅਤੇ ਇਕ ਅਣਪਛਾਤੇ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਹੈ।