ਨਜਾਇਜ਼ ਸ਼ਰਾਬ ਸਮੇਤ 2 ਕਾਰ ਸਵਾਰ ਗ੍ਰਿਫਤਾਰ

05/22/2018 12:37:48 AM

ਖੰਨਾ,(ਸੁਨੀਲ)—ਜ਼ਿਲਾ ਖੰਨਾ ਪੁਲਸ ਨੇ ਸੋਮਵਾਰ ਨੂੰ 2 ਕਾਰ ਸਵਾਰ ਵਿਅਕਤੀਆਂ ਨੂੰ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।  ਇਸ ਸੰਬੰਧੀ ਸਿਟੀ ਥਾਣਾ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਦੱਸਿਆ ਕਿ ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਜਦੋਂ ਪੁਲਸ ਪਾਰਟੀ ਨੂੰ ਸਥਾਨਕ ਮਿਲਟਰੀ ਗਰਾਊਂਡ ਕੋਲ ਮੰਡੀ ਗੋਬਿੰਦਗੜ ਵਲੋਂ ਇਕ ਕਾਰ ਆਉਂਦੀ ਦਿਸੀ ਤਾਂ ਪੁਲਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ। ਜਿਸ ਦੌਰਾਨ ਕਾਰ 'ਚੋਂ 240 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਪੁੱਛਗਿੱਛ ਦੌਰਾਨ ਉਕਤ ਨੌਜਵਾਨਾਂ ਨੇ ਦੱਸਿਆ ਕਿ ਉਹ ਇਹ ਸ਼ਰਾਬ ਚੰਡੀਗੜ੍ਹ ਤੋਂ ਲੈ ਕੇ ਆਏ ਹਨ। ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ ਐਕਸਾਈਜ਼ ਐਕਟ ਦੀ ਧਾਰਾ 61-1-14 ਦੇ ਅਧੀਨ ਮਾਮਲਾ ਦਰਜ ਕਰਦੇ ਹੋਏ ਹੋਰ ਪੁੱਛਗਿੱਛ ਆਰੰਭ ਕਰ ਦਿੱਤੀ ਹੈ। ਕਥਿਤ ਦੋਸ਼ੀਆਂ ਦੀ ਪਛਾਣ ਗੁਰਚਰਨ ਸਿੰਘ ਪੁੱਤਰ ਕਰਨੈਲ ਸਿੰਘ ਨਿਵਾਸੀ ਪਿੰਡ ਕਲਿਆਣ ਅਤੇ ਰਣਧੀਰ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪਿੰਡ ਦੁਲਵਾਂ ਜ਼ਿਲਾ ਸੰਗਰੂਰ ਦੇ ਰੂਪ 'ਚ ਹੋਈ ਹੈ।


Related News