ਆਈਡੀਆ ਦਾ ਨਵਾਂ ਧਮਾਕਾ, ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ 164GB ਡਾਟਾ

05/21/2018 4:14:05 PM

ਜਲੰਧਰ— ਟੈਲੀਕਾਮ ਆਪਰੇਟਰ ਕੰਪਨੀ ਆਈਡੀਆ ਸੈਲੂਲਰ ਨੇ ਆਪਣੇ ਗਾਹਕਾਂ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਪ੍ਰੀਪੇਡ ਗਾਹਕਾਂ ਲਈ ਹੈ। ਇਸ ਪਲਾਨ ਦੀ ਕੀਮਤ 499 ਰੁਪਏ ਹੈ ਅਤੇ ਇਸ ਦਾ ਸਿੱਧਾ ਮੁਕਾਬਲਾ ਏਅਰਟੈੱਲ ਦੇ 499 ਰੁਪਏ ਵਾਲੇ ਪਲਾਨ ਨਾਲ ਹੈ। ਫਿਲਹਾਲ ਆਈਡੀਆ ਦਾ ਇਹ ਨਵਾਂ ਪਲਾਨ ਅਤੇ ਕੁਝ ਹੀ ਸਰਕਿਲ 'ਚ ਗਾਹਕਾਂ ਲਈ ਉਪਲੱਬਧ ਹੈ। ਇਸ ਪਲਾਨ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਰੀਚਾਰਜ ਕੀਤਾ ਜਾ ਸਕਦਾ ਹੈ। 
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਇਸ ਪਲਾਨ 'ਚ ਗਾਹਕਾਂ ਨੂੰ 2ਜੀ.ਬੀ. (2ਜੀ/3ਜੀ/4ਜੀ) ਡਾਟਾ ਹਰ ਰੋਜ਼ ਮਿਲੇਗਾ। ਇਸ ਪਲਾਨ ਦੀ ਮਿਆਦ 82 ਦਿਨਾਂ ਦੀ ਹੈ, ਤਾਂ ਇਸ ਹਿਸਾਬ ਨਾਲ ਇਸ ਪਲਾਨ 'ਚ ਗਾਹਕਾਂ ਨੂੰ ਕੁਲ 164 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ 'ਚ ਅਨਲਿਮਟਿਡ ਵੁਆਇਸ ਕਾਲਸ ਦੀ ਸੁਵਿਧਾ ਲੋਕਲ, ਐੱਸ.ਟੀ.ਡੀ. ਅਤੇ ਨੈਸ਼ਨਲ ਰੋਮਿੰਗ ਦੌਰਾਨ ਵੀ ਮਿਲੇਗੀ। ਉਥੇ ਹੀ ਇਸ ਪਲਾਨ 'ਚ 100 ਐੱਸ.ਐੱਮ.ਐੱਸ. ਹਰ ਰੋਜ਼ ਮੁਫਤ ਮਿਲਦੇ ਹਨ।
ਹਾਲਾਂਕਿ ਅਨਲਿਮਟਿਡ ਵੁਆਇਸ ਕਾਲ ਦੇ ਨਾਲ ਇਕ ਸ਼ਰਤ ਵੀ ਹੈ, ਜਿਸ ਤਹਿਤ ਗਾਹਕ ਹਰ ਰੋਜ਼ 250 ਮਿੰਟ ਅਤੇ ਹਫਤੇ 'ਚ ਕੁਲ 1000 ਮਿੰਟ ਹੀ ਮੁਫਤ ਕਾਲ ਕਰ ਸਕਣਗੇ। ਇਸ ਤੋਂ ਜ਼ਿਆਦਾ ਕਾਲ ਕਰਨ 'ਤੇ ਗਾਹਕਾਂ ਨੂੰ 1 ਪੈਸਾ ਪ੍ਰਤੀ ਸੈਕਿੰਡ ਦੀ ਦਰ ਨਾਲ ਭੁਗਤਾਨ ਕਰਨਾ ਹੋਵੇਗਾ। ਨਾਲ ਹੀ ਇਕ ਹੋਰ ਜ਼ਰੂਰੀ ਗੱਲ ਦੱਸ ਦਈਏ ਕਿ ਇਸ ਪਲਾਨ 'ਚ ਮਿਲਣ ਵਾਲੀ ਮੁਫਤ ਰੋਮਿੰਗ ਦੀ ਸੁਵਿਧਾ ਸਿਰਫ ਆਈਡੀਆ ਨੈੱਟਵਰਕ 'ਤੇ ਹੀ ਯੋਗ ਹੈ। 
ਏਅਰਟੈੱਲ ਦੇ 499 ਰੁਪਏ ਵਾਲੇ ਨਵੇਂ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਰੋਜ਼ਾਨਾ 2 ਜੀ.ਬੀ. ਡਾਟਾ ਦੇ ਹਿਸਾਬ ਨਾਲ ਕੁਲ 164 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 82 ਦਿਨਾਂ ਦੀ ਹੈ। ਇਸ ਪਲਾਨ 'ਚ ਡਾਟਾ ਤੋਂ ਇਲਾਵਾ ਅਨਲਿਮਟਿਡ ਲੋਕਲ/ਐੱਸ.ਟੀ.ਡੀ. ਕਾਲਸ, ਰੋਮਿੰਗ ਕਾਲਸ ਅਤੇ ਹਰ ਰੋਜ਼ 100 ਨੈਸ਼ਨਲ ਅਤੇ ਲੋਕਲ ਐੱਸ.ਐੱਮ.ਐੱਸ. ਕਰਨ ਦੀ ਸੁਵਿਧਾ ਵੀ ਮਿਲਦੀ ਹੈ।


Related News