ਗੁਆਂਢੀ ਵੱਲੋਂ ਘਰ ਨੂੰ ਲਗਾਈ ਗਈ ਅੱਗ ''ਚ ਹੋਈ ਤੀਜੀ ਮੌਤ, ਦੋ ਗੰਭੀਰ ਜ਼ਖਮੀ

Wednesday, May 09, 2018 - 05:59 PM (IST)

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਈਸ਼ਰ ਸਿੰਘ ਕਲੋਨੀ 'ਚ 6 ਮਈ ਦੀ ਸਵੇਰ ਨੂੰ ਗੁਆਂਢੀ ਵੱਲੋਂ ਹੀ ਰੰਜਿਸ਼ ਦੇ ਚਲਦਿਆਂ ਘਰ 'ਚ ਅੱਗ ਲਗਾਉਣ ਦੀ ਹੋਈ ਦਰਦਨਾਕ ਵਾਰਦਾਤ 'ਚ ਝੁਲਸੇ ਪਰਿਵਾਰ ਦੇ ਮੈਂਬਰਾਂ 'ਚੋਂ ਲੜਕੀ ਦੀ ਅੱਜ ਦੁਪਹਿਰ ਲੁਧਿਆਣਾ ਦੇ ਹਸਪਤਾਲ 'ਚ ਮੌਤ ਹੋ ਗਈ। ਮੌਤ ਦਾ ਸ਼ਿਕਾਰ ਹੋਈ ਲੜਕੀ ਪਰਮਿੰਦਰ ਕੌਰ (17) ਪੁੱਤਰੀ ਕੁਲਦੀਪ ਸਿੰਘ ਪਿਛਲੇ 3 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ। 

PunjabKesari
ਇਸ ਦਰਦਨਾਕ ਵਾਰਦਾਤ 'ਚ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ। ਉਥੇ ਹੀ ਦੂਜੇ ਪਾਸੇ ਮ੍ਰਿਤਕਾ ਪਰਮਿੰਦਰ ਕੌਰ ਦੀ ਦਾਦੀ ਗੁਰਦੇਵ ਕੌਰ ਅਤੇ ਭਰਾ ਜਸਕਰਨ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਪਹਿਲਾ ਅੱਗ ਕਾਂਡ 'ਚ ਝੁਲਸੇ ਰਜਵੰਤ ਕੌਰ ਅਤੇ ਉਸ ਦੇ 11 ਮਹੀਨੇ ਦੇ ਪੁੱਤਰ ਹਰਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਵਾਰਦਾਤ ਦਾ ਸ਼ਿਕਾਰ ਹੋਏ ਬਜ਼ੁਰਗ ਲਛਮਣ ਸਿੰਘ ਨੂੰ ਰੰਜਿਸ਼ ਦੇ ਚਲਦੇ ਜ਼ਖਮੀ ਕਰਕੇ ਜੋਗਿੰਦਰ ਸਿੰਘ ਜਿੰਦਾ ਨੇ ਘਰ 'ਚ ਸੁੱਤੇ ਪਏ ਮੈਂਬਰਾਂ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਪੁਲਸ ਨੇ ਜਿੰਦਾ, ਉਸ ਦੀ ਮਾਂ ਅਤੇ ਧੁਰੀਆਂ ਨਿਵਾਸੀ ਔਰਤ ਗੁਰਮੀਤ ਕੌਰ ਖਿਲਾਫ ਮਾਮਲਾ ਦਰਜ ਕੀਤਾ ਸੀ।


Related News