ਹੱਥ-ਪੈਰ ਨਾ ਹੋਣ ਦੇ ਬਾਵਜੂਦ ਵੀ ਸ਼ਿਵਮ ਸੋਲੰਕੀ ਨੇ ਗੁਜਰਾਤ ਬੋਰਡ ''ਚੋਂ ਹਾਸਲ ਕੀਤੇ 89 ਫੀਸਦੀ ਅੰਕ
Wednesday, May 30, 2018 - 10:55 AM (IST)

ਵਡੋਦਰਾ— ਬੋਰਡ ਪ੍ਰੀਖਿਆ ਦੇ ਨਤੀਜੇ ਆ ਰਹੇ ਅਨ ਅਤੇ ਕੁਝ ਵਿਦਿਆਰਥੀਆਂ ਦੀ ਕਾਮਯਾਬੀ ਸਭ ਦੇ ਲਈ ਮਿਸਾਲ ਹੈ। ਵਡੋਦਰਾ ਦੇ ਸ਼ਿਵਮ ਸੋਲੰਕੀ ਦੀ ਪ੍ਰਾਪਤੀ ਜ਼ਜ਼ਬੇ ਦੀ ਅਜਿਹੀ ਹੀ ਕਹਾਣੀ ਹੈ। ਹੱਥ ਅਤੇ ਪੈਰ ਗੁਆ ਦੇਣ ਦੇ ਬਾਅਦ ਵੀ ਸ਼ਿਵਮ ਨੇ ਹਿੰਮਤ ਨਹੀਂ ਹਾਰੀ ਅਤੇ ਗੁਜਰਾਤ ਬੋਰਡ ਤੋਂ 10ਵੀਂ ਪ੍ਰੀਖਿਆ 'ਚ 89ਫੀਸਦੀ ਅੰਕ ਹਾਸਲ ਕੀਤੇ ਹਨ। ਸ਼ਿਵਮ ਦੇ ਮਾਤਾ-ਪਿਤਾ ਗੁਜਰਾਤ ਦੇ ਸੀ.ਐਮ ਤੋਂ ਉਸ ਦੀ ਪੜ੍ਹਾਈ ਜਾਰੀ ਰੱਖਣ ਲਈ ਮਦਦ ਅਪੀਲ ਕਰ ਰਹੇ ਹਨ।
ਸ਼ਿਵਮ ਦੇ ਲਈ ਇੱਥੇ ਤੱਕ ਪੁੱਜਣ ਦਾ ਰਸਤਾ ਆਸਾਨ ਨਹੀਂ ਸੀ। 2011 'ਚ ਹਾਦਸੇ 'ਚ ਉਸ ਦੇ ਹੱਥ ਅਤੇ ਪੈਰ ਵੱਢਣੇ ਪਏ ਅਤੇ ਇਸ ਦੇ ਬਾਅਦ ਉਨ੍ਹਾਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਸ਼ਿਵਮ ਕਹਿੰਦਾ ਹੈ ਕਿ 2011 'ਚ ਬਿਜਲੀ ਦੇ ਝਟਕੇ ਕਾਰਨ ਮੇਰੇ ਹੱਥ ਅਤੇ ਪੈਰ ਵੱਢਣੇ ਪਏ। ਇਸ ਹਾਦਸੇ ਦੇ ਬਾਅਦ ਰਿਕਵਰੀ 'ਚ ਮੇਰੇ ਕਈ ਮਹੀਨੇ ਨਿਕਲ ਗਏ।
Gujarat: Vadodara's Shivam Solanki, student with amputated hands & legs, scored 89% & 98.53 percentile in Gujarat Secondary & Higher Secondary Education Board's SSC (class 10) exam. Parents say 'We have always supported him. We'll also ask the CM for help for his education'. pic.twitter.com/no7S7uvoCJ
— ANI (@ANI) May 30, 2018
ਉਸ ਨੇ ਦੱਸਿਆ ਕਿ ਆਪਣੀ ਇਸ ਸਰੀਰਕ ਸਥਿਤੀ ਦੇ ਨਾਲ ਲਿਖਣ ਲਈ ਉਨ੍ਹਾਂ ਨੂੰ ਖਾਸ ਤਿਆਰੀ ਕਰਨੀ ਪਈ ਅਤੇ ਰੋਜ਼ 5-6 ਘੰਟੇ ਜ਼ਿਆਦਾ ਮਿਹਨਤਾ ਕਰਕੇ ਲਿਖਣਾ ਸਿੱਖਿਆ। ਸ਼ਿਵਮ ਭਵਿੱਖ ਦੀ ਯੋਜਨਾ ਦੇ ਬਾਰੇ 'ਚ ਕਹਿੰਦੇ ਹਨ ਕਿ ਮੈਂ ਅੱਗੇ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦਾ ਹਾਂ। ਇਸ ਸਰੀਰਕ ਹਾਲਤ ਦੇ ਬਾਅਦ ਹੀ ਹਮੇਸ਼ਾ ਮੇਰੇ ਮਾਤਾ-ਪਿਤਾ ਨੇ ਮੇਰਾ ਹੌਂਸਲਾ ਵਧਾਇਆ।