ਲੋਕਾਂ ਨੂੰ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਮੁਹੱਈਆਂ ਕਰਵਾਈਆਂ ਜਾਣ ਸਰਕਾਰੀ ਸੇਵਾਵਾਂ : ਆਰ.ਪੀ. ਮਿੱਤਲ

05/21/2018 4:04:49 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਆਰ. ਟੀ. ਐੱਸ. ਕਮਿਸ਼ਨਰ ਆਰ. ਪੀ. ਮਿੱਤਲ ਨੇ ਅੱਜ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਕੀਆਂ ਨਾਲ ਮੀਟਿੰਗ ਕਰਦੇ ਹੋਏ ਮੁਖੀਆਂ ਨੂੰ ਕਿਹਾ ਕਿ ਕਾਨੂੰਨ ਤਹਿਤ ਅਧਿਸੂਚਿਤ ਸੇਵਾਵਾਂ ਸਮੇਤ ਸਾਰੀਆਂ ਸਰਕਾਰੀ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਆਮ ਲੋਕ ਹੀ ਅਸਲ ਤਾਕਤ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਲੈਣ 'ਚ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। 
ਇਸ ਸਬੰੰਧ 'ਚ ਆਰ. ਟੀ. ਐੱਸ. ਕਮਿਸ਼ਨਰ ਨੇ ਕਿਹਾ ਕਿ ਦਫ਼ਤਰਾਂ ਦੇ ਬਾਹਰ ਸਬੰਧਤ ਦਫ਼ਤਰ 'ਚ ਉਪਲਬੱਧ ਸਰਕਾਰੀ ਸੇਵਾਵਾਂ ਦੇ ਬੋਰਡ ਲਗਾਏ ਜਾਣ, ਜਿਸ 'ਤੇ ਇਹ ਵੀ ਦਰਜ ਕੀਤਾ ਜਾਵੇ ਕਿ ਕਿਹੜੀ ਸੇਵਾ ਕਿੰਨੇ ਦਿਨਾਂ ਵਿਚ ਦਿੱਤੀ ਜਾਣੀ ਹੈ ਅਤੇ ਜੇਕਰ ਸੇਵਾ ਸਮੇਂ ਸਿਰ ਨਹੀਂ ਦਿੱਤੀ ਜਾਂਦੀ ਹੈ ਤਾਂ ਪ੍ਰਾਰਥੀ ਕਿਤੇ ਅਪੀਲ ਦਾਇਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਆਰ. ਟੀ. ਐੱਸ. ਤਹਿਤ ਅਧਿਸੂਚਿਤ ਸੇਵਾਵਾਂ ਦੇਣ ਵਾਲੇ ਦਫ਼ਤਰਾਂ 'ਚ ਆਰ. ਟੀ. ਐੱਸ. ਰਜਿਸਟਰ 1 ਵੀ ਲਾਜ਼ਮੀ ਤੌਰ 'ਤੇ ਲੱਗਿਆ ਹੋਣਾ ਚਾਹੀਦਾ ਹੈ। ਆਰ. ਟੀ. ਐੱਸ. ਤਹਿਤ ਦਿੱਤੀਆਂ ਜਾਣ ਵਾਲਿਆਂ ਸੇਵਾਵਾਂ ਸਬੰਧੀ ਮੁਕੰਮਲ ਰਿਕਾਰਡ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਾਗਰਿਕ ਨੂੰ ਤੈਅ ਸਮੇਂ ਅੰਦਰ ਸਰਕਾਰੀ ਸੇਵਾ ਨਹੀਂ ਮਿਲਦੀ ਤਾਂ ਸਬੰਧਤ ਵਿਅਕਤੀ ਪਹਿਲੀ ਸ਼ਿਕਾਇਤ ਨਿਵਾਰਨ ਅਥਾਰਟੀ ਕੋਲ ਅਪੀਲ ਕਰ ਸਕਦਾ ਹੈ ਜਿਸ ਨੇ 30 ਦਿਨਾਂ ਵਿਚ ਅਪੀਲ ਦਾ ਨਿਪਟਾਰਾ ਕਰਨਾ ਹੁੰਦਾ ਹੈ ਅਤੇ ਜੇਕਰ ਉਥੇ ਵੀ ਉਸ ਦੀ ਤਸੱਲੀ ਨਾ ਹੋਵੇ ਤਾਂ ਦੂਜੀ ਅਪੀਲੈਂਟ ਅਥਾਰਟੀ ਕੋਲ ਤੇ ਫਿਰ ਆਰ. ਟੀ. ਐੱਸ. ਕਮਿਸ਼ਨ ਕੋਲ ਸ਼ਿਕਾਇਤ ਕਰ ਸਕਦਾ ਹੈ। 
ਇਸ ਸਬੰਧ 'ਚ ਆਰ. ਟੀ. ਐੱਸ. ਕਮਿਸ਼ਨਰ ਸ੍ਰੀ ਮਿੱਤਲ ਨੇ ਹੋਰ ਦੱਸਿਆ ਕਿ ਫਿਲਹਾਲ 27 ਵਿਭਾਗਾਂ ਦੀਆਂ 351 ਸੇਵਾਵਾਂ ਇਸ ਕਾਨੂੰਨ ਤਹਿਤ ਅਧਿਸੂਚਿਤ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਕਾਂ ਵੱਲੋਂ ਸਰਕਾਰੀ ਸੇਵਾਵਾਂ ਲੈਣ ਲਈ ਦਿੱਤੀਆਂ ਅਰਜੀਆਂ ਦਾ ਤੇਜੀ ਨਾਲ ਨਿਪਟਾਰਾ ਕਰਨ ਲਈ ਕਿਹਾ। ਜੇਕਰ ਕਿਸੇ ਸਰਕਾਰੀ ਸੇਵਾ ਦੀ ਡਲੀਵਰੀ ਦੌਰਾਨ ਕੋਈ ਗਲਤੀ ਹੋ ਜਾਵੇ ਭਾਵ ਨਾਮ, ਪਤਾ, ਮਿਤੀ ਆਦਿ ਗਲਤ ਦਰਜ ਹੋ ਜਾਵੇ ਤਾਂ ਅਜਿਹੀ ਭੁੱਲ ਸੁਧਾਰ ਸਬੰਧੀ ਆਈ ਅਰਜੀ ਦਾ ਨਿਪਟਾਰਾ ਵੱਧ ਤੋਂ ਵੱਧ 5 ਦਿਨ ਵਿਚ ਕੀਤਾ ਜਾਣਾ ਲਾਜ਼ਮੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਆਈ. ਏ. ਐੱਸ. ਨੇ ਆਰ. ਟੀ. ਐੱਸ. ਕਮਿਸ਼ਨਰ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਜ਼ਿਲੇ 'ਚ ਸੇਵਾ ਅਧਿਕਾਰ ਕਾਨੂੰਨ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਨਾਗਰਿਕਾਂ ਨੂੰ ਦਫ਼ਤਰਾਂ ਵਿਚ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਐੱਸ.ਐੱਸ.ਪੀ. ਸੁਸ਼ੀਲ ਕੁਮਾਰ, ਏ.ਡੀ.ਸੀ. ਜਨਰਲ ਰਾਜਪਾਲ ਸਿੰਘ, ਐੱਸ.ਪੀ. ਜਸਪਾਲ, ਐੱਸ.ਡੀ.ਐੱਮ. ਨਰਿੰਦਰ ਸਿੰਘ ਧਾਲੀਵਾਲ ਤੇ ਨਰਿੰਦਰ ਸਿੰਘ ਆਦਿ ਹਾਜ਼ਰ ਸਨ।


Related News