ਨਾਡ਼ ਨੂੰ ਲਾਈ ਅੱਗ ਨੇ ਧਾਰਿਆ ਭਿਆਨਕ ਰੂਪ

05/26/2018 7:50:38 AM

 ਮੰਡੀ ਰੋਡ਼ਾਂਵਾਲੀ (ਜ. ਬ.) - ਪੈਟਰੋਲ ਪੰਪ ਕੋਲ ਉਸ ਵੇਲੇ ਹਫਡ਼ਾ-ਦਫਡ਼ੀ ਮਚ ਗਈ ਜਦ ਮਹਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮੀਨਿਆਂ ਵਾਲੀ ਵੱਲੋਂ ਠੇਕੇ ’ਤੇ ਲਈ ਹੋਈ ਜ਼ਮੀਨ ਦੇ ਨਾਡ਼ ਨੂੰ ਅੱਗ ਲਾਉਂਦਿਆਂ ਨਜ਼ਦੀਕ ਪਈਆਂ 10 ਟਰਾਲੀਆਂ ਛਿਟੀਆਂ ਸਡ਼ ਕੇ ਸੁਆਹ ਹੋ ਗਈਆਂ ਪਰ ਮੌਕੇ ’ਤੇ ਪਿੰਡ ਵਾਸੀਆਂ ਵੱਲੋਂ ਕਾਬੂ ਪਾਉਣ ’ਤੇ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਗਿਆ। ਦੱਸਣਯੋਗ ਹੈ ਕਿ ਜਿਸ ਥਾਂ ’ਤੇ ਛਿਟੀਆਂ ਨੂੰ ਅੱਗ ਲੱਗੀ ਹੋਈ ਸੀ ਉਸ ਥਾਂ ’ਤੇ ਕਾਫੀ ਆਬਾਦੀ ਹੈ ਤੇ ਪਿੰਡ  ਵਾਸੀਆਂ ਵੱਲੋਂ ਬਡ਼ੀ ਮਿਹਨਤ ਕਰ ਕੇ ਅੱਗ ’ਤੇ ਕਾਬੂ ਪਾਇਆ ਗਿਆ। ਸਥਾਨਕ ਪੁਲਸ ਚੌਕੀ ਮੰਡੀ ਰੋਡ਼ਾਂਵਾਲੀ  ਦੇ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ।  


Related News