ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ''ਤੇ ਸਹੁਰੇ ਤੇ ਜੇਠ ਵਿਰੁੱਧ ਕੇਸ ਦਰਜ

05/26/2018 12:06:13 AM

ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਪਿੰਡ ਬਸੋਆ ਦੀ ਇਕ ਔਰਤ ਸਤਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਉਸ ਦੇ ਜੇਠ ਤੇ ਸਹੁਰੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਦਸੂਹਾ ਪੁਲਸ ਨੂੰ ਦਿੱਤੇ ਬਿਆਨਾਂ 'ਚ ਉਕਤ ਵਿਆਹੁਤਾ ਨੇ ਕਿਹਾ ਕਿ ਉਸ ਦਾ ਵਿਆਹ 27 ਅਕਤੂਬਰ 2008 ਨੂੰ ਸੁਖਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਬਸੋਆ ਨਾਲ ਹੋਇਆ ਸੀ ਅਤੇ ਉਸ ਦੇ 2 ਬੱਚੇ ਵੀ ਹਨ। ਉਸ ਦਾ ਪਤੀ ਸਾਲ 2011 'ਚ ਇੰਗਲੈਂਡ ਚਲਾ ਗਿਆ। ਉਸ ਤੋਂ ਬਾਅਦ ਸਹੁਰਾ ਪਰਿਵਾਰ ਮੇਰੇ ਨਾਲ ਲੜਾਈ-ਝਗੜਾ ਕਰਨ ਲੱਗਾ। ਹੁਣ ਮੈਂ ਆਪਣੇ ਰਿਸ਼ਤੇਦਾਰ ਕੋਲ ਰਹਿ ਰਹੀ ਹਾਂ ਅਤੇ ਮੇਰੇ 2 ਬੱਚੇ ਸਹੁਰਾ ਪਰਿਵਾਰ ਨੇ ਆਪਣੇ ਕੋਲ ਰੱਖੇ ਹੋਏ ਹਨ। ਇਸ ਕਰ ਕੇ ਮੈਂ ਹੁਣ ਆਪਣੇ ਬੱਚਿਆਂ ਦੀ ਕਸਟਡੀ ਲਈ ਸਿਵਲ ਕੋਰਟ ਦਸੂਹਾ ਵਿਖੇ ਕੇਸ ਕੀਤਾ ਹੈ। ਅੱਜ ਅਦਾਲਤ ਵਿਚ ਤਰੀਕ ਭੁਗਤਣ ਉਪਰੰਤ ਮੈਂ ਐੱਸ. ਡੀ.ਐੱਮ. ਦਫ਼ਤਰ ਵਿਖੇ ਨਿੱਜੀ ਕੰਮ ਆਈ ਸੀ। ਮੈਂ ਜਦੋਂ ਐੱਸ. ਡੀ.ਐੱਮ. ਚੌਕ ਵਿਚ ਪਹੁੰਚੀ ਤਾਂ ਸਹੁਰੇ ਲਖਵਿੰਦਰ ਸਿੰਘ ਅਤੇ ਜੇਠ ਦਵਿੰਦਰ ਸਿੰਘ ਨੇ ਮੇਰੇ ਨਾਲ ਗਾਲੀ-ਗਲੋਚ ਕੀਤਾ ਅਤੇ ਹੱਥੋਪਾਈ ਕਰਦਿਆਂ ਗਲਤ ਹਰਕਤਾਂ ਵੀ ਕੀਤੀਆਂ। 
ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਸਤਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੁੱਟਮਾਰ ਸਬੰਧੀ ਕੇਸ ਦਰਜ 
ਸੈਲਾ ਖੁਰਦ,  (ਅਰੋੜਾ)-ਇੱਥੋਂ ਦੇ ਬੱਸ ਸਟੈਂਡ ਵਿਖੇ ਹੋਏ ਝਗੜੇ ਦੇ ਸਬੰਧ 'ਚ ਪੁਲਸ ਨੇ ਦੋ ਧਿਰਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਹਰਸ਼ਰਨ ਸਿੰਘ ਪਿੰਡ ਭਾਤਪੁਰ ਜੱਟਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕੁੱਟਮਾਰ ਸਬੰਧੀ ਸੁੱਖਾ ਪੁੱਤਰ ਅਵਤਾਰ ਸਿੰਘ, ਹਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ, ਇੰਦਰਪਾਲ ਸਿੰਘ ਪੁੱਤਰ ਨਿਰਮਲ ਸਿੰਘ ਤੇ ਹਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਸਾਰੇ ਵਾਸੀ ਪਿੰਡ ਭਾਤਪੁਰ ਜੱਟਾਂ ਦੇ ਖਿਲਾਫ਼ ਧਾਰਾ 323, 324, 341, 34 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਦਿੱਤਾ। 
ਇੰਝ ਹੀ ਦੂਜੀ ਧਿਰ ਦੇ ਹਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਬਿਆਨਾਂ 'ਤੇ ਕੁੱਟਮਾਰ ਸਬੰਧੀ ਹਰਸ਼ਰਨ ਸਿੰਘ ਪੁੱਤਰ ਜਗੀਰ ਸਿੰਘ ਤੇ ਹਰਜੀਤ ਪੁੱਤਰ ਹਰਸ਼ਰਨ ਸਿੰਘ ਖਿਲਾਫ਼ ਧਾਰਾ 323, 324, 341, 34 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਦਿੱਤਾ। ਦੋਵੇਂ ਧਿਰਾਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਹਨ।


Related News