ਫੀਫਾ ਕੱਪ 2018 : ਇਹ ਹਨ ਰੂਸ ਦੇ ਸ਼ਾਨਦਾਰ ਫੁੱਟਬਾਲ ਸਟੇਡੀਅਮ
Saturday, Jun 02, 2018 - 04:32 PM (IST)

ਨਵੀਂ ਦਿੱਲੀ (ਬਿਊਰੋ)— ਖੇਡ ਕੋਈ ਵੀ ਹੋਵੇ ਰੋਮਾਂਚ ਦਾ ਹੋਣਾ ਸੁਭਾਵਕ ਹੈ ਅਤੇ ਹਾਕੀ ਦੀ ਤਰ੍ਹਾਂ ਪੂਰੀ ਦੁਨੀਆ ਫੁੱਟਬਾਲ ਦੀ ਵੀ ਕਾਫੀ ਦਿਵਾਨੀ ਹੈ। ਖਾਸਕਰ ਕੇ ਫੀਫਾ ਵਿਸ਼ਵ ਕੱਪ ਦਾ ਤਾਂ ਫੁੱਟਬਾਲ ਨੂੰ ਚਾਹੁਣ ਵਾਲੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਸ ਸਾਲ ਫੀਫਾ ਵਿਸ਼ਵ ਕੱਪ ਰੂਸ 'ਚ ਖੇਡਿਆ ਜਾ ਰਿਹਾ ਹੈ। ਜਿਸਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਸਾਲ ਫੀਫਾ ਵਿਸ਼ਵ ਕੱਪ ਦੇ ਸਟੇਡੀਅਮ ਦੇਖਣ ਯੋਗ ਹਨ। ਅਜਿਹੇ 'ਚ ਰੂਸ ਦੇ ਇਨ੍ਹਾਂ ਸ਼ਾਨਦਾਰ ਸਟੇਡੀਅਮਾਂ ਬਾਰੇ ਜਾਣਨਾ ਦਿਲਚਸਪ ਹੋਵੇਗਾ।
ਲੁਜ਼ਿਨੀਕੀ ਸਟੇਡੀਅਮ
ਇਹ ਸਟੇਡੀਅਮ 1956 'ਚ ਬਣਾਇਆ ਗਿਆ ਸੀ। ਇਹ ਰੁਸ ਦੀ ਰਾਜਧਾਨੀ ਮਾਸਕੋ 'ਚ ਮੌਜੂਦ ਹੈ। ਇਕ ਦੌਰ ਅਜਿਹਾ ਸੀ ਜਦੋਂ ਰੂਸ 'ਚ ਖੇਡਾਂ ਨੂੰ ਲੈ ਕੇ ਲੋਕ ਜ਼ਿਆਦਾ ਗੰਭੀਰ ਨਹੀਂ ਸੀ। ਉਹ ਤਾਂ 1952 'ਚ ਆਯੋਜਿਤ ਓਲੰਪਿਕ ਖੇਡਾਂ 'ਚ ਸੋਵਿਅਤ ਸੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਕਾਰਨ ਰੂਸ 'ਚ ਖੇਡਾਂ 'ਚ ਲੋਕਾਂ ਨੇ ਦਿਲਚਸਪੀ ਦਿਖਾਣੀ ਸ਼ੁਰੂ ਕੀਤੀ। ਮੰਨਿਆ ਜਾ ਰਿਹਾ ਹੈ ਇਸ ਸਫਲਤਾ ਦੇ ਚਲਦੇ ਸੋਵਿਅਤ ਸੰਘ ਨੇ ਆਪਣੇ ਦੇਸ਼ 'ਚ ਲੁਜ਼ਿਨੀਕੀ ਸਟੇਡੀਅਮ ਦਾ ਨਿਰਮਾਣ ਸ਼ੁਰੂ ਕੀਤਾ ਸੀ।
2018 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਲਈ ਚੁਣੇ ਗਏ ਸਟੇਡੀਅਮਾਂ 'ਚ ਇਹ ਸਭ ਤੋਂ ਵੱਡਾ ਹੈ। ਇਸ 'ਚ 80 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਸੈਂਟ ਪੀਟਰਸਬਰਗ ਸਟੇਡੀਅਮ
56 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਸੈਂਟ ਪੀਟਰਸਬਰਗ ਸਟੇਡੀਅਮ ਇਕ ਅਰਬ ਡਾਲਰ ਤੋਂ ਜ਼ਿਆਦਾ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਸੈਂਟ ਪੀਟਰਸਬਰਗ ਸਟੇਡੀਅਮ ਦੁਨੀਆ ਦੇ ਸਭ ਤੋਂ ਮਹਿੰਗੇ ਸਟੇਡੀਅਮਾਂ 'ਚੋਂ ਇਕ ਹੈ। ਇਸ ਸਟੇਡੀਅਮ ਦਾ ਨਕਸ਼ਾ ਜਾਪਾਨ ਦੇ ਮਸ਼ਹੂਰ ਵਾਸਤੁਕਾਰ ਕਿਸ਼ੋ ਕੁਰੌਕਾਵਾ ਵਲੋਂ ਤਿਆਰ ਕੀਤਾ ਗਿਆ ਹੈ। ਇਹ ਸਟੇਡੀਅਮ ਗੋਲਾਕਾਰ ਸਪੇਸ ਸ਼ਟਲ ਵਰਗਾ ਦਿਖਾਈ ਦਿੰਦਾ ਹੈ।
ਫਿਸ਼ਟ ਓਲੰਪਿਕ ਸਟੇਡੀਅਮ
ਰੂਸ ਦੇ ਸੋਚੀ ਸ਼ਹਿਰ 'ਚ ਸਥਿਤੀ ਫਿਸ਼ਟ ਓਲੰਪਿਕ ਸਟੇਡੀਅਮ 'ਚ ਵੀ ਫੀਫਾ ਵਿਸ਼ਵ ਕੱਪ ਦੇ ਮਹੱਤਵਪੂਰਨ ਮੈਚ ਖੇਡੇ ਜਾਣਗੇ। ਫਰਵਰੀ 2014 'ਚ ਹੋਏ ਵਿੰਟਰ ਓਲੰਪਿਕ ਲਈ ਇਸ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਸਟੇਡੀਅਮ ਦਾ ਜ਼ਿਆਦਾ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਹੁਣ ਇਸ ਨਵੇਂ ਸਟੀਡਅਮ ਨੂੰ ਫੀਫਾ ਵਿਸ਼ਵ ਕੱਪ ਲਈ ਚੁਣਿਆ ਗਿਆ ਹੈ। ਇਸ ਸਟੇਡੀਅੰ ਨੂੰ ਮਾਊਂਟ ਫਿਸ਼ਟ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸਦੀ ਛੱਤ ਸਫੇਦ ਸਫੇਦ ਰੰਗ ਨਾਲ ਰੰਗੀ ਗਈ ਹੈ ਜਿਸ ਕਾਰਨ ਦੇਖਣ 'ਚ ਇਹ ਬਰਫ ਨਾਲ ਢੱਕਿਆ ਦਿਖਾਈ ਦਿੰਦਾ ਹੈ। ਇਸ ਸਟੇਡਅਮ 'ਚ 47000 ਦਰਸ਼ਕ ਮੈਚ ਦੇਖ ਸਕਦੇ ਹਨ।
ਸਮਾਰਾ ਸਟੇਡੀਅਮ
ਰੂਸ ਦੇ ਸਮਾਰਾ ਸ਼ਹਿਰ 'ਚ ਸਥਿਤ ਸਮਾਰਾ ਸਟੇਡੀਅਮ ਨੂੰ ਵਿਸ਼ਵ ਮੈਚ ਲਈ ਤਿਆਰ ਕੀਤਾ ਗਿਆ ਹੈ। ਇਸ ਸਟੇਡੀਅਮ ਦੀ ਸਭ ਤੋਂ ਵੱਡੀ ਖੂਬੀ 65.5 ਮੀਟਰ ਉੱਚੀ ਗੁੰਬਦ ਆਕਾਰ ਵਾਲੀ ਛੱਤ ਹੈ। ਦੂਜਾ ਸਟੇਡੀਅਮ 'ਚ 44 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਜਗ੍ਹਾ ਹੈ। ਇਸ ਸਟੇਡੀਅਮ ਨੂੰ ਸਮਾਰਾ ਏਰੀਨਾ ਅਤੇ ਕਾਸਮੋਸ ਏਰੀਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਵੋਲਗੋਗਰਾਡ ਏਰੀਨਾ ਸਟੇਡੀਅਮ
ਰੂਸ ਦੇ ਵੋਲਗੋਗਾਰਡ ਸ਼ਹਿਰ 'ਚ ਵੋਲਗਾ ਨਦੀ ਦੇ ਕਿਨਾਰੇ ਸਥਿਤ ਵੋਲਗੋਗਾਰਡ ਏਰੀਨਾ ਸਟੇਡੀਅਮ ਫੀਫਾ ਵਿਸ਼ਵ ਕੱਪ ਲਈ ਬੇਹਦ ਖੂਬਸੂਰਤ ਸਟੇਡਅਮ ਹੈ। ਇਸਦੀ ਮੁੱਖ ਵਜ੍ਹਾ ਸਟੇਡੀਅਮ ਦਾ ਨਦੀ ਕਿਨਾਰੇ ਸਥਿਤ ਹੋਣਾ ਮੰਨਿਆ ਜਾ ਰਿਹਾ ਹੈ। ਦੂਜਾ ਇਸਦੇ ਆਲੇ-ਦੁਆਲੇ ਵੋਲਗੋਗਰਾਡ ਦੇ ਕਈ ਖੂਬਸੂਰਤ ਜਗ੍ਹਾਵਾਂ ਹਨ। ਇਸ ਸਟੇਡੀਅਮ 'ਚ 45000 ਦਰਸ਼ਕ ਬੈਠ ਕੇ ਮੈਚ ਦਾ ਲੁਤਫ ਲੈ ਸਕਦੇ ਹਨ।
ਮਾਡਰੋਵਿਆ ਏਰੀਨਾ
ਰੂਸ ਦੀ ਮਸ਼ਹੂਰ ਇੰਸਾਰ ਨਦੀ ਦੇ ਕਿਨਾਰੇ ਸਥਿਤ ਮਾਡਰੋਵਿਆ ਏਰੀਨਾ ਸਟੇਡੀਅਮ ਨੂੰ ਸਰਾਂਸਕ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਟੇਡੀਅਮ 'ਚ 45 ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।
ਕੈਲਿਨਿਨਗਰਾਡ ਸਟੇਡੀਅਮ
ਰੂਸ ਦੀ ਕੈਲਿਨਿਨਗ੍ਰਾਡ ਸ਼ਹਿਰ 'ਚ ਸਥਿਤ ਕੈਲਿਨਿਨਗ੍ਰਾਦ ਸਟੇਡੀਅਮ ਨੂੰ ਏਰੀਨਾ ਬਾਲਟਿਕਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਟੇਡੀਅਮ 'ਚ ਇਕੱਠੇ 45000 ਦਰਸ਼ਕ ਬੈਠ ਕੇ ਮੈਚ ਦਾ ਮਜ਼ਾ ਲੈ ਸਕਦੇ ਹਨ। ਇਸ ਸਟੇਡੀਅਮ ਦਾ ਜ਼ਿਆਦਾਤਰ ਇਸਤੇਮਾਲ ਐੱਫ. ਸੀ. ਬਾਲਟਿਕਾ ਦੇ ਘਰੇਲੂ ਮੈਚਾਂ ਲਈ ਕੀਤਾ ਜਾਂਦਾ ਹੈ।
ਸਪਾਰਟਕ ਸਟੇਡੀਅਮ
ਸਪਾਰਟਕ ਸਟੇਡੀਅਮ ਓਕਟੋਰੀ ਸਟੇਡੀਅਮ ਦੇ ਨਾਂ ਨਾਲ ਵੀ ਮਸ਼ਹੂਰ ਹੈ। ਇਸ ਸਟੇਡੀਅਮ 'ਚ ਮੌਜੂਦ ਹਰੀ ਘਾਹ ਅਤੇ ਦਰਸ਼ਕ ਗੈਲਰੀ 'ਚ ਬਿੱਛੀ ਲਾਲ ਰੰਗ ਦੀ ਹਜ਼ਾਰਾਂ ਕੁਰਸੀਆਂ ਇਸਨੂੰ ਦੂਜਿਆਂ ਨਾਲੋ ਅਲੱਗ ਕਰਦੀ ਹੈ। ਇਸ ਸਟੇਡੀਅਮ 'ਚ42 ਹਜ਼ਾਰ ਦਰਸ਼ਕ ਬੈਠ ਕੇ ਮੈਚ ਦਾ ਆਨੰਦ ਲੈ ਸਕਦੇ ਹਨ। ਇਹ ਮਾਸਕੋ ਦਾ ਦੂਜਾ ਸਟੇਡੀਅਮ ਹੈ ਜੋ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ।