ਬੂੰਦਕ ਕਾਰਨ ਮਾਰਿਆ ਗਿਆ ਸੀ ਪਿਤਾ, ਲੱਤ ''ਤੇ ਟੈਟੂ ਬਣਾਇਆ ਤਾਂ ਕਿ ਭੁੱਲ ਨਾ ਸਕੇ
Thursday, May 31, 2018 - 04:02 AM (IST)
ਨਵੀਂ ਦਿੱਲੀ— ਇੰਗਲੈਂਡ ਦੇ ਸਟਾਰ ਫੁੱਟਬਾਲਰ ਰਹੀਮ ਸਟ੍ਰਲਿੰਗ ਨੇ ਆਪਣੀ ਲੱਤ 'ਤੇ ਬੰਦੂਕ ਦਾ ਟੈਟੂ ਬਣਾਇਆ ਹੈ। ਇਸ ਦੇ ਲਈ ਬੀਤੇ ਦਿਨੀਂ ਉਸ ਦੀ ਖੂਬ ਆਲੋਚਨਾ ਵੀ ਹੋਈ ਸੀ ਪਰ ਹੁਣ ਰਹੀਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੱਸਿਆ ਹੈ ਕਿ ਉਸ ਨੇ ਇਹ ਟੈਟੂ ਕਿਉਂ ਬਣਾਇਆ ਸੀ। ਰਹੀਮ ਦਾ ਕਹਿਣਾ ਹੈ ਕਿ ਦਰਅਸਲ ਉਸ ਦੇ ਪਿਤਾ ਦੀ ਬੰਦੂਕ ਵਾਇਲੈਂਸ ਨਾਲ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸ ਨੇ ਧਾਰ ਲਿਆ ਸੀ ਕਿ ਕਦੇ ਬੰਦੂਕ ਨੂੰ ਹੱਥ ਨਹੀਂ ਲਾਏਗਾ। ਇਹ ਟੈਟੂ ਉਸ ਨੂੰ ਇਸੇ ਧਾਰਨਾ ਦੀ ਯਾਦ ਦਿਵਾਉਂਦਾ ਰਹਿੰਦਾ ਹੈ।
