ਪਿੰਡ ਕੜਿਆਲ ਦੇ ਕਿਸਾਨਾ ਨੇ ਬਿਜਲੀ ਗਰਿੱਡ ਮੂਹਰੇ ਲਾਇਆ ਧਰਨਾ

04/25/2018 4:24:30 PM

ਧਰਮਕੋਟ (ਸਤੀਸ਼) : ਪਿੰਡ ਕੜਿਆਲ ਦੇ ਵਾਸੀਆਂ ਨੇ ਬੁੱਧਵਾਰ ਬਾਅਦ ਦੁਪਹਿਰ ਪਿੰਡ 'ਚ ਸਥਿਤ ਬਿਜਲੀ ਦਫਤਰ ਮੂਹਰੇ ਧਰਨਾ ਲਾ ਦਿੱਤਾ। ਇਸ ਮੌਕੇ ਕਿਸਾਨਾਂ ਨੇ ਬਿਜਲੀ ਮਹਿਕਮੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਧਰਨਾਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਵਿੱਚ ਦੀ ਲੰਘਦੀ 220 ਕੇ. ਵੀ ਦੀ ਲਾਈਨ ਦੇ ਟਾਵਰਾਂ ਤੋਂ ਅੱਗ ਲਗਣ ਕਾਰਨ ਪਿੰਡ ਦੀ ਸੈਂਕੜੇ ਏਕੜ ਫਸਲ ਸੜ ਕੇ ਸੁਆਹ ਹੋ ਗਈ ਸੀ ਅਤੇ ਬਿਜਲੀ ਮਹਿਕਮੇ ਨੂੰ ਉਸ ਤੋਂ ਪਹਿਲਾਂ ਵਾਰ-ਵਾਰ ਸ਼ਿਕਾਇਤਾਂ ਕਰਨ 'ਤੇ ਕੋਈ ਧਿਆਨ ਨਹੀ ਦਿੱਤਾ ਗਿਆ। ਹੁਣ ਅੱਗ ਲੱਗਣ ਤੋਂ ਬਾਅਦ ਫਿਰ ਅੱਜ ਉਸੇ ਟਾਵਰ ਤੋਂ ਕਣਕ ਦਾ ਨਾੜ ਸੜ ਗਿਆ ਪਰ ਮਹਿਕਮਾ ਇਸ ਵਲ ਕੋਈ ਧਿਆਨ ਨਹੀ ਦੇ ਰਿਹਾ। ਇਸ ਸਬੰਧੀ ਕਈ ਵਾਰ ਮਹਿਕਮੇ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਾਂ ਪਰ ਮਹਿਕਮੇ ਦੇ ਅਧਿਕਾਰੀ ਆਨਾ-ਕਾਨੀ ਕਰ ਰਹੇ ਹਨ।  ਪਿੰਡ ਦਾ ਰੋਜ਼ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਮਜ਼ਬੂਰ ਹੋ ਕੇ ਸਾਨੂੰ ਅੱਜ ਧਰਨਾ ਲਾਉਣਾ ਪਿਆ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਮਹਿਕਮੇ ਵਲੋਂ ਸਾਡੀ ਮੁਸ਼ਕਲ ਦਾ ਹੱਲ ਨਹੀ ਕੀਤਾ ਜਾਂਦਾ, ਸਾਡਾ ਧਰਨਾ ਜਾਰੀ ਰਹੇਗਾ। ਕਿਸਾਨਾਂ ਵਲੋ ਧਰਮਕੋਟ ਕੋਟ ਈਸੇ ਖਾਂ ਸੜਕ ਜੋ ਕਿ ਬਿਜਲੀ ਘਰ ਦੇ ਮੂਹਰਿਓਂ ਦੀ ਲੰਘਦੀ ਹੈ, ਨੂੰ ਪੂਰੀ ਤਰ੍ਹਾਂ ਜਾਮ ਕੀਤਾ ਜਾ ਚੁੱਕਾ ਸੀ। ਖਬਰ ਲਿਖੇ ਜਾਣ ਤੱਕ ਧਰਨ ਜਾਰੀ ਸੀ। ਇਸ ਧਰਨੇ ਵਿੱਚ ਜਿਹੜੇ ਕਿਸਾਨਾ ਦੀਆ ਕਣਕਾਂ ਅਤੇ ਨਾੜ ਸੜਿਆ ਸੀ, ਉਹ ਵੀ ਹਾਜ਼ਰ ਸਨ।


Related News