ਈਕੋ ਫਰੈਂਡਲੀ ਕਾਰਾਂ ''ਤੇ ਵੰਡੀ ਆਟੋ ਇੰਡਸਟਰੀ
Tuesday, May 01, 2018 - 09:15 AM (IST)

ਬੈਂਗਲੁਰੂ - ਭਾਰਤ 'ਚ ਗਰੀਨ ਅਤੇ ਕਲੀਨ ਆਟੋਮੋਬਾਇਲ ਟੈਕਨਾਲੋਜੀਜ਼ ਨੂੰ ਪੇਸ਼ ਕਰਨ 'ਤੇ ਇੰਡਸਟਰੀ ਵੰਡੀ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ-ਸੁਜ਼ੂਕੀ ਇੰਡੀਆ ਨੇ ਕਿਹਾ ਕਿ ਉਹ ਵੱਖ-ਵੱਖ ਤਰ੍ਹਾਂ ਦੀ ਬਦਲਵੀਂ ਟੈਕਨਾਲੋਜੀਜ਼ 'ਤੇ ਕੰਮ ਰਹੀ ਹੈ, ਜਿਸ 'ਚ ਨਾ ਸਿਰਫ ਇਲੈਕਟ੍ਰਿਕ ਵ੍ਹੀਕਲਸ ਹਨ ਸਗੋਂ ਸੀ. ਐੱਨ. ਜੀ. ਨਾਲ ਚੱਲਣ ਵਾਲੀਆਂ ਕਾਰਾਂ ਅਤੇ ਹਾਈਬ੍ਰਿਡ ਵ੍ਹੀਕਲਸ ਵੀ ਸ਼ਾਮਲ ਹਨ। ਉਥੇ ਹੀ, ਜਾਪਾਨ ਦੀ ਵੱਡੀ ਕਾਰ ਕੰਪਨੀ ਹੋਂਡਾ ਦੀ ਇੰਡੀਅਨ ਸਬਸਿਡਰੀ ਹੋਂਡਾ ਕਾਰਜ਼ ਇੰਡੀਆ ਨੇ ਕਿਹਾ ਕਿ ਭਾਰਤ 'ਚ ਸਪੱਸ਼ਟ ਪਾਲਸੀ ਢਾਂਚੇ ਦੀ ਕਮੀ 'ਚ ਈਕੋ ਫਰੈਂਡਲੀ ਟੈਕਨਾਲੋਜੀ ਨੂੰ ਡਿਵੈਲਪ ਕਰਨਾ ਵੱਡੀ ਚੁਣੌਤੀ ਹੈ।
ਸਪੱਸ਼ਟ ਨਹੀਂ ਹੈ ਪਾਲਸੀ : ਹੋਂਡਾ
ਹੋਂਡਾ ਕਾਰਜ਼ ਇੰਡੀਆ ਲਿ. ਦੇ ਸੀਨੀਅਰ ਵੀ. ਪੀ. ਐਂਡ ਡਾਇਰੈਕਟਰ ਮਾਰਕੀਟਿੰਗ ਐਂਡ ਸੇਲਜ਼ ਰਾਜੇਸ਼ ਗੋਇਲ ਨੇ ਦੱਸਿਆ ਕਿ ਅਸੀਂ ਐਲਾਨ ਕੀਤਾ ਹੈ ਕਿ 2030 ਤੱਕ ਸਾਡਾ ਦੋ ਤਿਹਾਈ ਪ੍ਰੋਡਕਸ਼ਨ ਜਾਂ ਤਾਂ ਗੈਰ-ਰਿਵਾਇਤੀ, ਹਾਈਬ੍ਰਿਡ ਜਾਂ ਪਲੱਗ ਇਨ ਅਤੇ ਇਲੈਕਟ੍ਰਿਕ ਜਾਂ ਫਿਊਲ ਸੇਲ ਵਾਲਾ ਹੋਵੇਗਾ, ਤਾਂ ਇਸ ਦੇ ਲਈ ਸਾਡੇ ਕੋਲ ਹਰ ਤਰ੍ਹਾਂ ਦੀ ਟੈਕਨਾਲੋਜੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਰਤ 'ਚ ਪਾਲਸੀ ਫਰੇਮਵਰਕ ਸਾਡੇ ਲਈ ਸਪੱਸ਼ਟ ਨਹੀਂ ਹੋਵੇਗਾ ਉਦੋਂ ਤੱਕ ਇਸ ਮਾਮਲੇ 'ਤੇ ਕੀ ਅਤੇ ਕਦੋਂ ਤੱਕ ਠੋਸ ਯੋਜਨਾ ਬਣਾਈ ਜਾਵੇ, ਇਹ ਤੈਅ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੀ ਉਪਲਬਧਤਾ ਸਾਡੇ ਲਈ ਕੋਈ ਪ੍ਰੇਸ਼ਾਨੀ ਦੀ ਗੱਲ ਨਹੀਂ ਹੈ।