ਮੱਛੀ ਖਾਣ ਨਾਲ ਤੰਦਰੁਸਤ ਰਹਿੰਦੈ ਦਿਲ
Friday, May 18, 2018 - 02:54 AM (IST)

ਬੋਸਟਨ— ਹਫਤੇ ਵਿਚ 2 ਵਾਰ ਮੱਛੀ ਖਾਣ ਨਾਲ ਦਿਲ ਦੇ ਦੌਰੇ ਦਾ ਖਤਰਾ ਘੱਟ ਹੁੰਦਾ ਹੈ ਅਤੇ ਦਿਲ ਨੂੰ ਤੰਦਰੁਸਤ ਰੱਖਣ ਵਿਚ ਮਦਦ ਮਿਲਦੀ ਹੈ। ਅਜਿਹਾ ਮੱਛੀ ਵਿਚ ਕਾਫੀ ਮਾਤਰਾ 'ਚ ਮੌਜੂਦ ਓਮੇਗਾ 3 ਫੈਟੀ ਅਮਲਾਂ ਕਾਰਨ ਹੁੰਦਾ ਹੈ।
ਅਮਰੀਕੀ ਹਾਰਟ ਐਸੋਸੀਏਸ਼ਨ ਦੀ ਵਿਗਿਆਨਿਕ ਸਲਾਹ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਮਰੀਕਾ ਵਿਚ ਹਾਵਰਡ ਟੀ. ਐੱਚ. ਚਾਨ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਏਰਿਕ ਬੀ ਰਿਮ ਨੇ ਦੱਸਿਆ ਕਿ ਵਿਗਿਆਨਿਕ ਅਧਿਐਨਾਂ ਵਿਚ ਓਮੇਗਾ 2 ਫੈਟੀ ਅਮਲਾਂ ਵਿਚ ਸੀ ਫੂਡ ਖਾਣ ਨਾਲ ਹੋਣ ਵਾਲੇ ਫਾਇਦੇ ਦੀ ਗੱਲ ਸਾਹਮਣੇ ਆਈ ਹੈ। ਅਮਰੀਕਾ ਹਾਰਟ ਐਸੋਸੀਏਸ਼ਨ ਨੇ ਸਾਢੇ ਤਿੰਨ ਔਂਸ ਬਿਨਾਂ ਤਲੀ ਮੱਛੀ ਦਾ ਸੇਵਨ ਅਤੇ ਤਿੰਨ ਚੌਥਾਈ ਕੱਪ ਦੇ ਬਰਾਬਰ ਭੁੰਨੀ ਮੱਛੀ ਹਫਤੇ ਵਿਚ 2 ਵਾਰ ਖਾਣ ਦੀ ਸਿਫਾਰਿਸ਼ ਕੀਤੀ ਹੈ। ਖੋਜਕਾਰਾਂ ਨੇ ਕਿਹਾ ਕਿ ਉਨ੍ਹਾਂ ਮੱਛੀਆਂ ਨੂੰ ਖਾਣਾ ਚਾਹੀਦਾ ਹੈ, ਜਿਨ੍ਹਾਂ ਵਿਚ ਓਮੇਗਾ-3 ਫੈਟੀ ਅਮਲ ਵੱਧ ਹੁੰਦੇ ਹਨ। ਖੁਰਾਕ ਮਾਹਰਾਂ ਦੇ ਪੈਨਲ ਵਲੋਂ ਰਸਾਲੇ 'ਸਰਕੁਲੇਸ਼ਨ ਜਰਨਲ' ਵਿਚ ਛਪੀ ਸਲਾਹ ਵਿਚ ਮੱਛੀ ਦੇ ਸੰਬੰਧ ਵਿਚ ਅਧਿਐਨ ਸਾਹਮਣੇ ਆਇਆ ਹੈ।