ਗਰਭ ਅਵਸਥਾ ''ਚ ਖਾਓ ਸੁੱਕਾ ਨਾਰੀਅਲ, ਹੋਣਗੇ ਕਈ ਫਾਇਦੇ
Saturday, Jun 02, 2018 - 12:18 PM (IST)

ਨਵੀਂ ਦਿੱਲੀ— ਗਰਭ ਅਵਸਥਾ 'ਚ ਔਰਤਾਂ ਆਪਣੀ ਸਿਹਤ ਦਾ ਜਿੰਨਾ ਧਿਆਨ ਰੱਖਦੀਆਂ ਹਨ ਉਸ ਦੇ ਹੋਣ ਵਾਲੇ ਬੱਚੇ ਵੀ ਉਂਨਾ ਹੀ ਫਾਇਦਾ ਹੁੰਦਾ ਹੈ। ਉਨ੍ਹਾਂ ਦਾ ਡਾਈਟ ਚਾਰਟ ਵਧੀਆ ਹੋਣਾ ਚਾਹੀਦਾ ਹੈ ਪਰ ਕਈ ਵਾਰ ਪੂਰੀ ਕੇਅਰ ਕਰਨ ਦੇ ਬਾਅਦ ਵੀ ਔਰਤਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਭ ਅਵਸਥਾ ਦੌਰਾਨ ਸੁੱਕਾ ਨਾਰੀਅਲ ਖਾਣ ਨਾਲ ਔਰਤਾਂ ਨੂੰ ਕਈ ਮੁਸ਼ਕਿਲਾਂ ਤੋਂ ਰਾਹਤ ਮਿਲ ਸਕਦੀ ਹੈ। ਆਓ ਜਾਣਦੇ ਹਾਂ ਗਰਭ ਅਵਸਥਾ 'ਚ ਔਰਤਾਂ ਦੁਆਰਾ ਸੁੱਕਾ ਨਾਰੀਅਲ ਖਾਣ ਦੇ ਕੀ-ਕੀ ਫਾਇਦੇ ਮਿਲਦੇ ਹਨ।
1. ਸੁੱਕਾ ਨਾਰੀਅਲ ਖਾਣ ਨਾਲ ਹੋਣ ਵਾਲੇ ਬੱਚੇ ਅਤੇ ਔਰਤਾਂ ਦਾ ਇਮਊਨ ਸਿਸਟਮ ਮਜ਼ਬੂਤ ਹੁੰਦਾ ਹੈ।
2. ਗਰਭ ਅਵਸਥਾ 'ਚ ਖੂਨ ਦੀ ਕਮੀ ਹੋਣ 'ਤੇ ਸੁੱਕੇ ਨਾਰੀਅਲ ਦੀ ਵਰਤੋਂ ਕਰੋ।
3. ਗਰਭ ਅਵਸਥਾ 'ਚ ਹਰ ਔਰਤ ਦੇ ਪੈਰਾਂ 'ਚ ਸੋਜ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਇਸ ਸਮੱਸਿਆ ਦੇ ਹੋਣ 'ਤੇ ਸੁੱਕਾ ਨਾਰੀਅਲ ਖਾਓ।
4. ਗਰਭਵਤੀ ਔਰਤਾਂ 'ਚ ਅਕਸਰ ਐਸੀਡਿਟੀ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ 'ਚ ਸੁੱਕਾ ਨਾਰੀਅਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
5. ਸੁੱਕਾ ਨਾਰੀਅਲ ਖਾਣ ਨਾਲ ਬ੍ਰੈਸਟ ਮਿਲਕ ਜ਼ਿਆਦਾ ਬਣਦਾ ਹੈ। ਇਸ ਦੇ ਨਾਲ ਹੀ ਦੁੱਧ 'ਚ ਪੋਸ਼ਟਿਕਤਾ ਵੀ ਵਧਦੀ ਹੈ।