ਤਲਾਕ ਤੋਂ ਬਾਅਦ ਛੇਤੀ ਮੌਤ ਦਾ ਖਤਰਾ ਕਿਉਂ ਵਧ ਸਕਦੈ, ਰਾਜ਼ ਦਾ ਲੱਗਾ ਪਤਾ

05/30/2018 5:06:32 PM

ਵਾਸ਼ਿੰਗਟਨ— ਵਿਗਿਆਨੀਆਂ ਦਾ ਕਹਿਣਾ ਹੈ ਕਿ ਤਲਾਕ ਤੋਂ ਬਾਅਦ ਲੋਕਾਂ ਦੇ ਸਿਗਰਟਨੋਸ਼ੀ ਅਤੇ ਸਰੀਰਕ ਗਤੀਵਿਧੀਆਂ 'ਚ ਹਿੱਸਾ ਨਾ ਲੈਣ ਦਾ ਖਦਸ਼ਾ ਵਧ ਜਾਂਦਾ ਹੈ ਅਤੇ ਇਹ ਦੋਵੇਂ ਹੀ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਕ ਹੁੰਦੀਆਂ ਹਨ। ਸ਼ੋਧਕਰਤਾਵਾਂ ਨੇ ਤਲਾਕ ਨੂੰ ਖਰਾਬ ਸਿਹਤ ਦੇ ਕਈ ਕਾਰਨਾਂ ਨਾਲ ਜੋੜਿਆ ਹੈ, ਜਿਸ ਵਿਚ ਸਮੇਂ ਤੋਂ ਪਹਿਲਾਂ ਮੌਤ ਦਾ ਜ਼ਿਆਦਾ ਜ਼ੋਖਮ ਵੀ ਸ਼ਾਮਲ ਹੈ। ਹਾਲਾਂਕਿ ਇਨ੍ਹਾਂ ਵਿਚ ਸੰਬੰਧ ਦਾ ਕਾਰਨ ਅਜੇ ਬਹੁਤ ਚੰਗੀ ਤਰ੍ਹਾਂ ਸਮਝ ਵਿਚ ਨਹੀਂ ਆਇਆ ਹੈ।
ਅਮਰੀਕਾ ਦੀ ਐਰੀਜ਼ੋਨਾ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਦੇਖਿਆ ਗਿਆ— ਤਲਾਕ ਤੋਂ ਬਾਅਦ ਵਧ ਸਿਗਰਟਨੋਸ਼ੀ ਅਤੇ ਸਰੀਰਕ ਗਤੀਵਿਧੀਆਂ ਦਾ ਘਟਦਾ ਪੱਧਰ ਛੇਤੀ ਮੌਤ ਦਾ ਕਾਰਕ ਹੋ ਸਕਦਾ ਹੈ। ਯੂਨੀਵਰਸਿਟੀ ਵਿਚ ਮਨੋਵਿਗਿਆਨੀ ਦੇ ਸ਼ੋਧਕਰਤਾਵਾਂ ਨੇ ਕਿਹਾ, ''ਅਸੀਂ ਵਿਆਹੁਤਾ ਜ਼ਿੰਦਗੀ ਅਤੇ ਸਮੇਂ ਤੋਂ ਪਹਿਲਾਂ ਮੌਤ ਦਰ ਦੇ ਆਪਸ ਵਿਚ ਜੁੜੇ ਹੋਣ ਦੇ ਸਬੂਤਾਂ ਦੇ ਫਰਕ ਸਮਝਣਾ ਚਾਹੁੰਦੇ ਸੀ। ਅਸੀਂ ਜਾਣਦੇ ਹਾਂ ਕਿ ਵਿਆਹੁਤਾ ਸਥਿਤੀ ਮਨੋਵਿਗਿਆਨਕ ਅਤੇ ਸਰੀਰਕ ਸਿਹਤ ਦੋਹਾਂ ਨਾਲ ਜੁੜੀ ਹੈ। ਤਲਾਕ ਮਗਰੋਂ ਸਿਹਤ ਦੇ ਜ਼ੋਖਮਾਂ ਦਾ ਇਕ ਰਾਹ ਸਿਗਰਟਨੋਸ਼ੀ ਅਤੇ ਕਸਰਤ ਵਰਗੇ ਸਿਹਤ ਵਿਵਹਾਰਾਂ ਨਾਲ ਵੀ ਜੁੜਿਆ ਹੈ।


Related News