ਲੁਧਿਆਣਾ : 60 ਸਾਲ ਦੀ ਉਮਰ ''ਚ ਮਿਲਿਆ ਔਲਾਦ ਦਾ ਸੁੱਖ

05/18/2018 1:10:27 AM

ਲੁਧਿਆਣਾ, (ਸਹਿਗਲ, ਬੀ. ਐੱਨ. 445/5)- ਜ਼ਿਲਾ ਮਾਨਸਾ ਦੇ ਪਿੰਡ ਭਾਮਾ ਕਲਾਂ ਦੇ ਰਹਿਣ ਵਾਲੇ ਸਾਧੂ ਸਿੰਘ (60) ਅਤੇ ਉਨ੍ਹਾਂ ਦੀ ਪਤਨੀ ਸੁਖਦੇਵ ਕੌਰ (52) ਨੂੰ ਵਿਆਹ ਦੇ 25 ਸਾਲ ਬਾਅਦ ਡਾ. ਸੁਮਿਤਾ ਸੋਫਤ ਹਸਪਤਾਲ ਤੋਂ ਜੁੜਵਾ ਬੇਟਿਆਂ ਦਾ ਸੁੱਖ ਮਿਲਿਆ ਹੈ। 
ਔਲਾਦ ਪੈਦਾ ਹੋਣ ਦੇ ਦੋ ਸਾਲ ਬਾਅਦ ਇਕ ਵਾਰ ਫਿਰ ਸਾਧੂ ਸਿੰਘ ਪਰਿਵਾਰ ਸਮੇਤ ਡਾ. ਸੁਮਿਤਾ ਸੋਫਤ ਦਾ ਧੰਨਵਾਦ ਕਰਨ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਧੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੰਗਰੂਰ, ਮਾਨਸਾ, ਪਟਿਆਲਾ, ਜਲੰਧਰ ਅਤੇ ਬਠਿੰਡਾ ਦੇ ਕਈ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾਇਆ ਪਰ ਹਰ ਜਗ੍ਹਾ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਿਸੇ ਜਾਣ-ਪਛਾਣ ਵਾਲੇ ਨੂੰ ਡਾ. ਸੁਮਿਤਾ ਸੋਫਤ ਤੋਂ ਇਲਾਜ ਕਰਵਾ ਕੇ ਔਲਾਦ ਦੇ ਸੁੱਖ ਦੀ ਪ੍ਰਾਪਤੀ ਹੋਈ। ਇਥੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ ਅਤੇ ਉਨ੍ਹਾਂ ਨੂੰ ਦੋ ਪੁੱਤਰ ਪ੍ਰਾਪਤ ਹੋਏ। ਉਹ ਅੱਜ ਡਾ. ਸੋਫਤ ਦਾ ਧੰਨਵਾਦ ਕਰਨ ਇਥੇ ਆਏ ਹਨ। 
ਡਾ. ਸੁਮਿਤਾ ਸੋਫਤ ਨੇ ਦੱਸਿਆ ਕਿ ਅੱਜ ਜਿਨ੍ਹਾਂ ਮਰੀਜ਼ਾਂ ਦਾ ਟੈਸਟ ਟਿਊਬ ਬੇਬੀ ਦਾ ਇਲਾਜ ਵਾਰ-ਵਾਰ ਫੇਲ ਹੋ ਚੁੱਕਿਆ ਉਹ ਹੁਣ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਸਕਦਾ ਹੈ। ਇਨ੍ਹਾਂ 'ਚ ਇਵਸੀ, ਇਮਸੀ, ਐਮਪ੍ਰੋ ਮੋਨੀਟਰਿੰਗ, ਲੈਂਡਰ ਹੈਚਿੰਗ, ਬਲਾਸਛੇਸਿਸਟ ਕਲਚਰ ਮਰੀਜ਼ਾਂ ਲਈ ਵਰਦਾਨ ਸਿੱਧ ਹੋਈ ਹੈ। ਉਸ ਨਾਲ ਮਰੀਜ਼ਾਂ 'ਚ ਆਈ. ਵੀ. ਐੱਫ. ਅਤੇ ਇਵਸੀ ਦੀ ਕਾਮਯਾਬੀ ਦਰ ਕਈ ਗੁਣਾ ਵਧ ਗਈ ਹੈ। 


Related News