ਦਲਿਤ ਮਜ਼ਦੂਰ ਔਰਤ ਨੂੰ ਅਪਸ਼ਬਦ ਬੋਲਣ ''ਤੇ ਨਾਅਰੇਬਾਜ਼ੀ

05/23/2018 2:52:23 AM

ਸੰਗਰੂਰ (ਬੇਦੀ, ਹਰਜਿੰਦਰ) — ਪਿੰਡ ਢੱਡਰੀਆਂ 'ਚ ਪੰਚਾਇਤੀ ਜ਼ਮੀਨ ਦੀ ਬੋਲੀ ਸਮੇਂ ਮਾਹੌਲ ਉਦੋਂ ਗਰਮਾ ਗਿਆ, ਜਦੋਂ ਇਕ ਵਿਅਕਤੀ ਨੇ ਦਲਿਤ ਮਜ਼ਦੂਰ ਔਰਤ ਨੂੰ ਕਥਿਤ ਤੌਰ 'ਤੇ ਅਪਸ਼ਬਦ ਬੋਲ ਦਿੱਤੇ, ਜਿਸ ਦਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਵਿਰੋਧ ਕੀਤਾ ਤੇ ਉਕਤ ਵਿਅਕਤੀ ਨੂੰ ਭਰੇ ਇਕੱਠ 'ਚ ਮੁਆਫੀ ਮੰਗਣੀ ਪਈ।
ਇਸ ਮੌਕੇ ਹੋਈ ਰੈਲੀ ਨੂੰ ਯੂਨੀਅਨ ਜ਼ਿਲਾ ਆਗੂ ਧਰਮਪਾਲ ਸਿੰਘ, ਬਿਮਲ ਕੌਰ ਪਿੰਡ ਆਗੂ ਸਵਰਨ ਕੌਰ, ਰਾਣੀ ਕੌਰ, ਮਲਕੀਤ ਸਿੰਘ, ਲੱਖਾ ਸਿੰਘ ਆਦਿ ਨੇ ਸੰਬੋਧਨ ਕੀਤਾ।
ਇਸ ਤੋਂ ਬਾਅਦ ਜਨਰਲ ਵਰਗ ਦੀ ਜ਼ਮੀਨ ਦੀ ਬੋਲੀ ਹੋ ਗਈ ਪਰ ਜਦੋਂ ਰਿਜ਼ਰਵ ਕੋਟੇ ਜ਼ਮੀਨ ਦੀ ਬੋਲੀ ਸਮੂਹ ਦਲਿਤ ਭਾਈਚਾਰੇ ਨੇ ਘੱਟ ਰੇਟ ਤੇ ਸਾਂਝੇ ਤੌਰ 'ਤੇ ਲੈਣ ਦੀ ਗੱਲ ਕੀਤੀ ਤਾਂ ਇਕ ਵਿਅਕਤੀ ਨੇ ਸਕਿਓਰਿਟੀ ਭਰਨੀ ਚਾਹੀ, ਜਿਸ 'ਤੇ ਸਮੂਹ ਦਲਿਤ ਭਾਈਚਾਰੇ ਨੇ ਵਿਰੋਧ ਸ਼ੁਰੂ ਕਰ ਦਿੱਤਾ।
ਉਪਰੰਤ ਦਲਿਤ ਭਾਈਚਾਰੇ ਨੇ ਘੱਟ ਰੇਟ ਤੇ ਸਾਂਝੇ ਤੌਰ 'ਤੇ ਜ਼ਮੀਨ ਲੈਣ ਲਈ ਬੀ. ਡੀ. ਪੀ. ਓ. ਸੰਗਰੂਰ ਨੂੰ ਮੰਗ ਪੱਤਰ ਦਿੱਤਾ ਪਰ ਬੀ.ਡੀ.ਪੀ. ਓ. ਨੇ ਉਕਤ ਮੰਗ ਦੇ ਮਾਮਲੇ 'ਤੇ ਅਸਮਰੱਥਾ ਪ੍ਰਗਟਾਉਂਦੇ ਹੋਏ ਬੋਲੀ ਕੈਂਸਰ ਕਰ ਦਿੱਤੀ। ਬੋਲੀ ਕੈਂਸਲ ਹੋਣ ਤੋਂ ਬਾਅਦ ਸਮੂਹ ਦਲਿਤ ਭਾਈਚਾਰੇ ਨੇ ਐਲਾਨ ਕੀਤਾ ਕਿ ਉਹ ਜ਼ਮੀਨ ਸਾਂਝੇ ਤੌਰ ਤੇ ਘੱਟ ਰੇਟ 'ਤੇ ਲੈ ਕੇ ਰਹਿਣਗੇ ਕਿਉਂਕਿ ਜ਼ਮੀਨ ਉਨ੍ਹਾਂ ਦੇ ਮਾਣ-ਸਨਮਾਨ ਨਾਲ ਜੁੜੀ ਹੋਈ ਹੈ, ਕਿਸੇ ਨੂੰ ਵੀ ਮੋਹਰਾ ਬਣ ਕੇ ਦਲਿਤ ਮਜ਼ਦੂਰ ਭਾਈਚਾਰੇ ਦੀ ਸਾਂਝ ਨੂੰ ਤੋੜਨ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।


Related News