ਦਲਿਤ ਭਾਈਚਾਰੇ ਦੇ ਲੋਕਾਂ ਬੋਲੀ ਰੱਦ ਕਰਵਾਉਂਣ ਲਈ ਕੀਤੀ ਨਾਅਰੇਬਾਜੀ

05/22/2018 5:00:32 PM

ਭਵਾਨੀਗੜ੍ਹ (ਵਿਕਾਸ) — ਨੇੜਲੇ ਪਿੰਡ ਬਾਲਦ ਕਲਾਂ 'ਚ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ 'ਤੇ ਬੋਲੀ ਦਲਿਤ ਧਰਮਸ਼ਾਲਾ 'ਚ ਕਰਵਾਉਂਣ ਅਤੇ ਖੇਤੀਬਾੜੀ ਮੋਟਰਾਂ ਦਾ ਪ੍ਰਬੰਧ ਕਰਾਉਂਣ ਲਈ ਨਾਅਰੇਬਾਜੀ ਕਰਕੇ ਬੋਲੀ ਰੱਦ ਕਰਵਾਈ ਗਈ । ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਚਰਨ ਸਿੰਘ ਬਾਲਦ ਕਲਾਂ ਅਤੇ ਪਾਲ ਸਿੰਘ ਦੀ ਅਗੁਵਾਈ ਵਿੱਚ ਦਲਿਤ ਭਾਈਚਾਰੇ ਦੇ ਲੋਕ ਮੰਦਰ 'ਚ ਇਕੱਤਰ ਹੋਏ ਅਤੇ ਨਾਅਰੇਬਾਜੀ ਕਰਦਿਆਂ ਪੰਚਾਇਤ ਘਰ ਪਹੁੰਚੇ, ਜਿਥੇ ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਹਰੇਕ ਸਾਲ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਲੈਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਜਦੋਂ ਕਿ ਕਾਨੂੰਨ ਮੁਤਾਬਕ ਪਟੇ 'ਤੇ ਜ਼ਮੀਨ ਲੈਣਾ ਦਲਿਤਾਂ ਦਾ ਪੂਰਾ ਅਧਿਕਾਰ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਦੇ ਰੇਟ ਵਧਾਉਣ ਦਾ ਸਰਕੂਲਰ ਦਲਿਤ ਵਿਰੋਧੀ ਹੈ, ਜਿਸ ਨਾਲ ਕਾਂਗਰਸ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ । ਆਗੂਆਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਖੇਤਾਂ 'ਚ ਮੋਟਰਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਜ਼ਮੀਨ ਦਾ ਵੱਡਾ ਹਿੱਸਾ ਬੰਜਰ ਹੋਣੋਂ ਬਚ ਸਕੇ । ਇਸ ਮੌਕੇ ਦੇਵ ਸਿੰਘ,ਪਾਲਾ ਸਿੰਘ,ਪ੍ਰਕਾਸ਼ ਕੌਰ,ਪਰਮਜੀਤ ਕੌਰ,ਜਰਨੈਲ ਕੌਰ,ਸੁਰਜਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ।  


Related News